ਪੱਤਰ ਪ੍ਰਰੇਰਕ, ਫਤਿਆਬਾਦ : ਪਿੰਡ ਧੂੰਦਾ ਕੋਲ ਸੜਕ 'ਤੇ ਖੜ੍ਹੇ ਕੀਤੇ ਟਰੱਕ ਨੂੰ ਅਣਪਛਾਤੇ ਲੋਕਾਂ ਨੇ ਚੋਰੀ ਕਰ ਲਿਆ। ਪੁਲਿਸ ਨੇ ਟਰੱਕ ਮਾਲਕ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੁਰਲਾਲ ਸਿੰਘ ਵਾਸੀ ਪਟਿਆਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਉਸ ਨੇ ਆਪਣਾ ਟਰੱਕ ਪੀਬੀ02 ਸੀਆਰ 6729 ਕਿਰਾਏ 'ਤੇ ਢੋਆ ਢੁਆਈ ਕਰਨ ਲਈ ਲਾਇਆ ਸੀ। ਸ੍ਰੀ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਬੰਦ ਹੋਣ ਕਰਕੇ ਇਹ ਟਰੱਕ ਇਕ ਮਹੀਨੇ ਤੋਂ ਧੂੰਦਾ ਰੋਡ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਖੜ੍ਹਾ ਕੀਤਾ ਸੀ। ਜਦੋਂ ਉਹ ਟਰੱਕ ਵੇਖਣ ਲਈ ਆਏ ਤਾਂ ਉਹ ਚੋਰੀ ਹੋ ਚੁੱਕਾ ਸੀ। ਜਾਂਚ ਅਧਿਕਾਰੀ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਟਰੱਕ ਚੋਰਾਂ ਦਾ ਸੁਰਾਗ ਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।