ਪੱਤਰ ਪ੍ਰਰੇਰਕ, ਤਰਨਤਾਰਨ : ਭਲੋਜਲਾ ਪਿੰਡ ਦੇ ਮੰਡ ਖੇਤਰ 'ਚੋਂ ਥਾਣਾ ਵੈਰੋਂਵਾਲ ਪੁਲਿਸ ਨੇ ਰੇਤ ਨਾਲ ਭਰੀ ਟਰਾਲੀ ਤੇ ਟਰੈਕਟਰ ਬਰਾਮਦ ਕੀਤਾ ਹੈ। ਪੁਲਿਸ ਨੇ ਉਕਤ ਟਰੈਕਟਰ ਟਰਾਲੀ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਵੀ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਸਬ ਡਵੀਜਨਲ ਅਫਸਰ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸਰ ਰੋਹਿਤ ਪ੍ਰਭਾਕਰ ਨੇ ਰੇਤ ਨਾਲ ਭਰੀ ਟਰਾਲੀ ਤੇ ਸੋਨਾਲੀਕਾ ਟਰੈਕਟਰ ਕਾਬੂ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਕਬਜ਼ੇ 'ਚ ਲੈ ਕੇ ਇਹ ਮੁਕੱਦਮਾ ਦਰਜ ਕੀਤਾ ਹੈ।
ਮੰਡ ਖੇਤਰ 'ਚੋਂ ਰੇਤਾ ਨਾਲ ਭਰੀ ਟਰਾਲੀ ਤੇ ਟਰੈਕਟਰ ਬਰਾਮਦ, ਕੇਸ ਦਰਜ
Publish Date:Wed, 27 Jan 2021 05:35 PM (IST)

- # ੧੧
