ਬੱਲੂ ਮਹਿਤਾ, ਪੱਟੀ : ਫਰਵਰੀ 'ਚ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਤੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਹਨ।

ਇਸੇ ਲੜੀ ਤਹਿਤ ਵਿਧਾਇਕ ਗਿੱਲ ਵੱਲੋਂ ਐਤਵਾਰ ਨੂੰ ਪੱਟੀ ਦੀ ਵਾਰਡ 16 ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਕਰਕੇ ਐਡਵੋਕੇਟ ਜਗਮੀਤ ਸਿੰਘ ਭੁੱਲਰ ਨੂੰ ਵਾਰਡ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਗਮੀਤ ਭੁੱਲਰ ਪੜ੍ਹੇ ਲਿਖੇ ਤੇ ਬਹੁਤ ਹੀ ਸੂਝਵਾਨ ਉਮੀਦਵਾਰ ਹਨ। ਵਿਧਾਇਕ ਗਿੱਲ ਨੇ ਕਿਹਾ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਪੱਟੀ ਹਰ ਪੱਖੋਂ ਤਰੱਕੀਆਂ ਕਰ ਰਿਹਾ ਹੈ। ਇਸ ਮੌਕੇ ਦਲਬੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸਿੱਧੂ, ਵਜੀਰ ਸਿੰਘ ਪਾਰਸ, ਜਗਤਾਰ ਸਿੰਘ ਬੁਰਜ ਚੇਅਰਮੈਨ, ਮੇਜਰ ਸਿੰਘ ਧਾਰੀਵਾਲ ਚੇਅਰਮੈਨ, ਹਰਮਨ ਸੇਖੋਂ, ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ, ਜਤਿੰਦਰ ਸਿੰਘ ਜੋਤੀ ਭੁੱਲਰ, ਮਲਕਤ ਸਿੰਘ ਮੱਲੂ, ਬਿੱਲਾ ਜੋਸ਼ਨ, ਸੁਰਜੀਤ ਸਿੰਘ ਲਾਡੀ, ਸਵਰਨ ਸਿੰਘ ਫੌਜੀ, ਦਰਬਾਰਾ ਸਿੰਘ, ਸਤਨਾਮ ਭੁੱਲਰ, ਸ਼ਿੰਦਰ ਸਿੰਘ, ਮਨਜੀਤ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਰਣਬੀਰ ਸਿੰਘ,ਅਮਰਿੰਦਰ ਸਿੰਘ, ਰਾਣਾ ਬੁੱਟਰ, ਪਿ੍ਰੰਸੀਪਲ ਹਰਦੀਪ ਸਿੰਘ ਚੇਅਰਮੈਨ ਪੈਨਸ਼ਨਰਜ ਭਲਾਈ ਬੋਰਡ ਪੰਜਾਬ, ਗੁਰਦੀਪ ਸਿੰਘ ਸੋਹਲ, ਬਲਕਾਰ ਸਿੰਘ ਲੀਲ, ਮਨਦੀਪ ਸਿੰਘ ਚੇਅਰਮੈਨ, ਜੈਮਲ ਸਿੰਘ, ਕੁਲਵਿੰਦਰ ਸਿੰਘ ਬੱਬਾ, ਨਕੁਲ ਦੇਵਗਨ, ਸਰਿੰਦਰ ਕੁਮਾਰ, ਹਰਦੀਪ ਪੰਨੂ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।