ਪੱਤਰ ਪ੍ਰਰੇਰਕ, ਪੱਟੀ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 26 ਜਨਵਰੀ ਨੂੰ ਵਿਰੋਧ ਦਿਵਸ ਵਜੋਂ ਮਨਾਇਆ ਜਾਵੇਗਾ। ਕਿਉਂਕਿ ਜਿਥੇ ਇਕ ਪਾਸੇ ਖੇਤੀ ਕਾਨੂੰਨ ਲਾਗੂ ਕਰਕੇ ਸਾਰੇ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕੀਤਾ ਜਾ ਰਿਹਾ ਹੈ। ਉਥੇ ਇਸ ਦੇ ਨਾਲ ਨਵੇਂ ਲੇਬਰ ਕਾਨੂੰਨਾਂ ਨੂੰ ਲਾਗੂ ਕਰਕੇ ਤਨਖਾਹ ਵਿਚੋਂ ਵੱਡਾ ਖੋਰਾ ਲਾਇਆ ਜਾ ਰਿਹਾ ਹੈ ਤੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕੀਤੇ ਜਾ ਰਹੇ ਹਨ। ਇਹ ਲੇਬਰ ਕਾਨੂੰਨ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਨੂੰ ਵਧਾਇਆ ਜਾ ਰਿਹਾ ਹੈ, ਜਿਸ ਨਾਲ ਕਿਰਤੀ ਲੋਕਾਂ ਨੂੰ ਬੰਧੂਆ ਮਜਦੂਰ ਬਣਾ ਕੇ ਕੰਮ ਦਾ ਭਾਰ ਵਧਾ ਕੇ ਲੁੱਟ ਕਰਨ ਦਾ ਰਸਤਾ ਹੋਰ ਵੱਡੇ ਪੱਧਰ 'ਤੇ ਖੋਲ੍ਹ ਦਿੱਤਾ ਜਾਵੇਗਾ।

ਇਸ ਲਈ ਸਮੂਹ ਪੱਕੇ ਤੇ ਠੇਕਾ ਮੁਲਾਜ਼ਮਾਂ, ਵਿਦਿਆਰਥੀਆਂ ਕਿਸਾਨਾਂ ਫੈਕਟਰੀ ਮਜਦੂਰਾਂ ਦੀਆਂ ਜਥੇਬੰਦੀਆਂ ਨੂੰ ਅਪੀਲ ਹੈ ਕਿ 26 ਜਨਵਰੀ ਨੂੰ ਵਿਰੋਧ ਦਿਵਸ ਵਜੋਂ ਮਨਾਇਆ ਜਾਵੇ। ਇਸ ਲਈ ਜ਼ਿਲ੍ਹਾ ਤੇ ਤਹਿਸੀਲ ਪੱਧਰ ਤੇ ਧਰਨੇ ਦੇਣ ਉਪਰੰਤ ਨਵੇਂ ਖੇਤੀ ਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਹ ਜਾਣਕਾਰੀ ਦੇਣ ਮੌਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਸੂਬਾ ਆਗੂ ਰੇਸ਼ਮ ਸਿੰਘ ਗਿੱਲ, ਸੂਬਾ ਸਿੰਘ ਜਮਾਲਪੁਰ, ਡਿਪੂ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ, ਸਰਪ੍ਰਸਤ ਵਜੀਰ ਸਿੰਘ ਕੈਰੋਂ, ਸੈਕਟਰੀ ਸਤਨਾਮ ਸਿੰਘ ਕੈਰੋਂ, ਕੈਰੀਅਰ ਸਤਨਾਮ ਸਿੰਘ ਜੌਣੋਕੇ ਮੀਤ ਪ੍ਰਧਾਨ, ਗੁਰਵੇਲ ਸਿੰਘ ਵੀਰਮ ਪ੍ਰਰੈਸ ਸਕੱਤਰ, ਹਰਮਿੰਦਰ ਸਿੰਘ ਮੰਮਣਕੇ ਵਾਈਸ ਪ੍ਰਰੈੱਸ ਸਕੱਤਰ, ਗੁਰਸੇਵਕ ਸਿੰਘ ਪੱਟੀ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਆਦਿ ਹਾਜ਼ਰ ਸਨ।