ਜਸਪਾਲ ਸਿੰਘ ਜੱਸੀ, ਤਰਨਤਾਰਨ : ਰਾਜ ਪੱਧਰੀ ਮੈਗਾ ਸਵੈ-ਰੁਜ਼ਗਾਰ ਕਰਜ਼ ਮੇਲੇ ਤੇ ਨੈਸ਼ਨਲ ਗਰਲ ਚਾਈਲਡ ਡੇਅ ਸਬੰਧੀ ਸਮਾਗਮ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ 25 ਜਨਵਰੀ ਨੂੰ ਵਰਚੂਅਲ ਤਰੀਕੇ ਰਾਹੀਂ ਕਰਨਗੇ, ਜਿਸ 'ਚ ਅਕਤੂਬਰ ਤੋਂ ਦਸੰਬਰ-2020 ਤਕ ਲਾਏ ਗਏ ਕਰਜ਼ ਮੇਲਿਆਂ ਦੌਰਾਨ ਆਪਣਾ ਕੰਮ-ਧੰਦਾ ਸ਼ੁਰੂ ਕਰਨ ਲਈ ਬਿਨੈਕਾਰਾਂ ਨੂੰ ਕਰਜ਼ਾ ਮਨਜ਼ੂਰੀ ਪੱਤਰ, ਸਰਕਾਰੀ ਤੇ ਪ੍ਰਰਾਈਵੇਟ ਖੇਤਰ ਵਿਚ ਰੁਜ਼ਗਾਰ ਪ੍ਰਰਾਪਤ ਕਰਨ ਵਾਲਿਆਂ ਨੂੰ ਨਿਯੁਕਤੀ ਪੱਤਰ ਤੇ ਨਵੇਂ ਰਾਸ਼ਨ ਡਿਪੂਆਂ ਦੇ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ। ਇਹ ਪ੍ਰਰੋਗਰਾਮ ਰਾਜ ਦੇ ਸਾਰੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ 'ਚ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਤਰਨਤਾਰਨ ਵਿਖੇ ਸ਼ਾਮ 3 ਵਜੇ ਪ੍ਰਰੋਗਰਾਮ ਕੀਤਾ ਜਾਵੇਗਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪਸ਼ੂ ਪਾਲਣ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਪ੍ਰਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਕੈਬਨਿਟ ਮੰਤਰੀ ਵੱਲੋਂ ਮੇਲਿਆਂ ਦੌਰਾਨ ਸਵੈ ਰੁਜ਼ਗਾਰ ਸਕੀਮਾਂ ਅਧੀਨ ਅਪਲਾਈ ਕਰਨ ਵਾਲੇ ਉਨ੍ਹਾਂ ਬਿਨੈਕਾਰਾਂ ਜਿਨ੍ਹਾਂ ਦਾ ਕਰਜ਼ਾ ਮਨਜ਼ੂਰ ਹੋ ਚੁੱਕਾ ਹੈ, ਨੂੰ ਕਰਜ਼ਾ ਮਨਜੂਰੀ ਪੱਤਰ, ਸਰਕਾਰੀ ਤੇ ਪ੍ਰਰਾਈਵੇਟ ਖੇਤਰ 'ਚ ਰੁਜ਼ਗਾਰ ਪ੍ਰਰਾਪਤ ਕਰਨ ਵਾਲੇ ਬਿਨੈਕਾਰਾਂ ਨੂੰ ਨਿਯੁਕਤੀ ਪੱਤਰ ਤੇ ਰਾਸ਼ਨ ਡਿਪੂਆਂ ਦੇ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ।