ਜਸਪਾਲ ਸਿੰਘ ਜੱਸੀ, ਤਰਨਤਾਰਨ : ਕੋਰੋਨਾ ਜਾਂਚ ਲਈ ਤਰਨਤਾਰਨ ਜ਼ਿਲ੍ਹੇ ਤੋਂ ਸ਼ਨਿੱਚਰਵਾਰ ਅੰਮਿ੍ਤਸਰ ਦੇ ਮੈਡੀਕਲ ਕਾਲਜ ਦੀ ਲੈਬੋਰੇਟਰੀ 'ਚ ਭੇਜੇ ਗਏ 1063 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਅੱਜ ਕੀਤੇ ਗਏ 12 ਰੈਪਿਡ ਐਂਟੀਜਨ ਟੈਸਟਾਂ ਤੇ ਟਰੂਨਟ ਵਿਧੀ ਰਾਹੀਂ ਕੀਤੇ ਗਏ ਇਕ ਟੈਸਟ ਦੀ ਰਿਪੋਰਟ ਵੀ ਨੈਗੇਟਿਵ ਪਾਈ ਗਈ ਹੈ।

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੀ ਜਾਂਚ ਲਈ ਅੱਜ 510 ਸੈਂਪਲ ਹੋਰ ਲਏ ਗਏ ਹਨ। ਉਨ੍ਹਾਂ ਦੱਸਿਆ ਹੁਣ ਤਕ ਆਰਟੀਪੀਸੀਆਰ, ਰੈਪਿਡ ਐਂਟੀਜਨ ਤੇ ਟਰੂਨਟ ਵਿਧੀ ਰਾਹੀਂ ਇਕ ਲੱਖ 45 ਹਜ਼ਾਰ 839 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿੰਨ੍ਹਾਂ ਵਿਚੋਂ ਇਕ ਲੱਖ 42 ਹਜਾਰ 917 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ 2144 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ 'ਚੋਂ 2010 ਵਿਅਕਤੀ ਕੋਰੋਨਾ ਨੂੰ ਮਾਤ ਦਿੰਦਿਆਂ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 498 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਇਸ ਸਮੇਂ ਕੋਵਿਡ-19 ਦੇ 27 ਸਰਗਰਮ ਮਰੀਜ਼ ਹਨ, ਜਿੰਨਾਂ 'ਚੋਂ 21 ਵਿਅਕਤੀਆਂ ਨੂੰ ਘਰਾਂ 'ਚ ਕੁਆਰੰਟੀਨ ਕੀਤਾ ਗਿਆ ਹੈ ਤੇ 2 ਵਿਅਕਤੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਤੇ 2 ਵਿਅਕਤੀ ਕਿਸੇ ਹੋਰ ਜ਼ਿਲ੍ਹੇ ਵਿਚ ਇਲਾਜ ਅਧੀਨ ਹਨ।

-- ਕਿਸ ਹਸਪਤਾਲ 'ਚ ਹੋਏ ਕਿੰਨੇ ਰੈਪਿਡ ਐਂਟੀਜਨ ਟੈਸਟ

ਤਰਨਤਾਰਨ : 0

ਖਡੂਰ ਸਾਹਿਬ : 0

ਮੀਆਂਵਿੰਡ : 0

ਕੈਰੋਂ : 0

ਪੱਟੀ : 0

ਸਰਹਾਲੀ : 0

ਘਰਿਆਲਾ : 0

ਝਬਾਲ : 0

ਕਸੇਲ : 1

ਸੁਰਸਿੰਘ : 11

ਖੇਮਕਰਨ : 0

ਕੁੱਲ : 12

-- ਕਿਸ ਹਸਪਤਾਲ 'ਚ ਜਾਂਚ ਲਈ ਲਏ ਕਿੰਨੇ ਨਮੂਨੇ

ਤਰਨਤਾਰਨ : 14

ਖਡੂਰ ਸਾਹਿਬ : 30

ਪੱਟੀ : 0

ਸੁਰਸਿੰਘ : 0

ਕੈਰੋਂ : 14

ਕਸੇਲ : 61

ਝਬਾਲ : 85

ਸਰਹਾਲੀ : 36

ਘਰਿਆਲਾ : 120

ਖੇਮਕਰਨ : 37

ਮੀਆਂਵਿੰਡ : 101

ਕੁੱਲ : 498