ਸਤਨਾਮ, ਲੋਪੋਕੇ : ਮਾਤਾ ਅਮਰ ਕੌਰ ਲੋਕ ਭਲਾਈ ਸੁਸਇਟੀ ਵੱਲੋਂ 35 ਗਰੀਬ ਵਿਧਵਾ ਅੌਰਤਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਇਸ ਮੌਕੇ ਸੁਸਾਇਟੀ ਦੇ ਪ੍ਰਬੰਧਕ ਤਾਰਾ ਚੰਦ ਸ਼ਰਮਾ, ਗੁਰਦਰਸ਼ਨਜੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਵਿਚ ਰਹਿੰਦੇ ਉਨ੍ਹਾਂ ਦੇ ਪੁੱਤਰ ਜਸਕਰਨ ਸਿੰਘ, ਬਿ੍ਜਮੋਹਨ ਸਿੰਘ, ਦਿਲਬਹਾਰ ਸਿੰਘ ਅੌਲਖ ਦੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਮਾਤਾ ਅਮਰ ਕੌਰ ਦੀ ਯਾਦ ਵਿਚ ਹਰ ਤਿਮਾਹੀ ਗਰੀਬ ਵਿਧਵਾ ਪਰਿਵਾਰਾਂ ਨੂੰ ਰਾਸ਼ਨ ਕਿੱਟਾ, ਸਿਲਾਈ ਮਸ਼ੀਨਾਂ ਤੇ ਹੋਰ ਵਸਤੂਆਂ ਦਿੰਦੀ ਹੈ। ਇਸ ਮੌਕੇ ਕਸਬੇ ਦੇ ਸਰਪੰਚ ਨਿਰਵੈਲ ਸਿੰਘ, ਸਵਰਨ ਲਾਲ, ਮਾਸਟਰ ਨਿਸ਼ਾਨ ਸਿੰਘ, ਕੁਲਦੀਪ ਸਿੰਘ, ਸਿਕੰਦਰ ਸਿੰਘ, ਸ਼ੇਰ ਸਿੰਘ ਆਦਿ ਹਾਜ਼ਰ ਸਨ।