ਰਾਜਵਿੰਦਰ ਸਿੰਘ ਰਾਜੂ, ਘਰਿਆਲਾ : ਸੀਐੱਚਸੀ ਘਰਿਆਲਾ ਵਿਖੇ ਕੋਰੋਨਾ ਦੇ ਟੀਕਾਕਰਨ ਦੀ ਪਹਿਲੀ ਡੋਜ਼ ਲਾਈ ਗਈ। ਵੈਕਸੀਨ ਦਾ ਉਦਘਾਟਨ ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਸਭ ਤੋਂ ਪਹਿਲਾਂ ਐੱਸਐੱਮਓ ਡਾ. ਰਾਏ ਨੇ ਵੈਕਸੀਨ ਲਵਾ ਕੇ ਟੀਕਾਕਰਨ ਦੀ ਸ਼ੁਰੂਆਤ ਕੀਤੀ। ਉਪਰੰਤ ਮੈਡੀਕਲ ਅਫਸਰ ਤੇ ਸਿਹਤ ਕਰਮਚਾਰੀਆਂ ਨੇ ਵੈਕਸੀਨ ਲਵਾਈ। ਉਨ੍ਹਾਂ ਦੱਸਿਆ ਵੈਕਸੀਨ ਲਾਉਣ ਤੋਂ ਬਾਅਦ ਕੋਈ ਵੀ ਬੁਰਾ ਪ੍ਰਭਾਵ ਨਹੀਂ ਮਿਲਿਆ। ਉਨ੍ਹਾਂ ਆਮ ਲੋਕਾਂ ਨੂੰ ਦੱਸਿਆ ਇਹ ਟੀਕਾਕਰਨ ਅੱਗੇ ਵੀ ਜਾਰੀ ਰਹੇਗਾ ਤੇ ਲੋਕ ਆ ਕੇ ਵੈਕਸੀਨ ਲਵਾਉਣ ਤਾਂ ਜੋਂ ਕੋਰੋਨਾ ਵਾਇਰਸ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।