ਜਸਪਾਲ ਸਿੰਘ ਜੱਸੀ, ਤਰਨਤਾਰਨ : ਜ਼ਿਲ੍ਹੇ ਨਾਲ ਸਬੰਧਤ ਇਕ ਹੋਰ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 107 ਹੋ ਗਈ ਹੈ। ਜਦੋਂਕਿ ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਤੋਂ ਕੋਰੋਨਾ ਜਾਂਚ ਲਈ ਅੰਮਿ੍ਤਸਰ ਦੇ ਮੈਡੀਕਲ ਕਾਲਜ ਦੀ ਲੈਬਾਰਟਰੀ ਵਿਚ ਭੇਜੇ ਗਏ 406 ਨਮੂਨਿਆਂ ਦੀ ਰਿਪੋਰਟ ਵੀਰਵਾਰ ਨੂੰ ਆਈ ਹੈ, ਜਿਸ ਵਿਚੋਂ ਇਕ ਦੀ ਰਿਪੋਰਟ ਪਾਜ਼ੇਟਿਵ ਤੇ 405 ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਕੀਤੇ ਗਏ 181 ਰੈਪਿਡ ਐਂਟਜੀਨ ਟੈਸਟਾਂ ਤੇ ਟਰੂਨਟ ਵਿਧੀ ਰਾਹੀਂ ਕੀਤੇ ਗਏ ਤਿੰਨ ਟੈਸਟਾਂ ਦੀ ਰਿਪੋਰਟ ਵੀ ਨੈਗੇਟਿਵ ਮਿਲੀ ਹੈ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਜ਼ਿਲ੍ਹੇ ਨਾਲ ਸਬੰਧਤ ਇਕ ਲੱਖ 43 ਹਜ਼ਾਰ 419 ਵਿਅਕਤੀਆਂ ਦੀ ਕੋਰੋਨਾ ਜਾਂਚ ਆਰਟੀਪੀਸੀਆਰ, ਰੈਪਿਡ ਐਂਟੀਜਨ ਤੇ ਟਰੂਨਟ ਵਿਧੀ ਰਾਹੀਂ ਕੀਤੀ ਗਈ ਹੈ। ਜਿਨ੍ਹਾਂ 'ਚੋਂ 2140 ਦੀ ਰਿਪੋਰਟ ਪਾਜ਼ੇਟਿਵ ਤੇ ਇਕ ਲੱਖ 39 ਹਜ਼ਾਰ 921 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਮਿਲੀ ਹੈ। ਜਦਕਿ 2003 ਵਿਅਕਤੀ ਹੁਣ ਤਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਜ਼ਿਲ੍ਹੇ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 30 ਹੈ, ਜਿਨ੍ਹਾਂ 'ਚੋਂ 20 ਨੂੰ ਘਰਾਂ ਵਿਚ ਕੁਆਰੰਟੀਨ ਕੀਤਾ ਗਿਆ ਹੈ। ਦੋ ਵਿਅਕਤੀਆਂ ਦਾ ਇਲਾਜ਼ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਤੇ 8 ਦਾ ਇਲਾਜ਼ ਬਾਹਰੀ ਜਿਲਿ੍ਹਆਂ ਵਿਚ ਚੱਲ ਰਿਹਾ ਹੈ। 1076 ਵਿਅਕਤੀਆਂ ਦੀ ਰਿਪੋਰਟ ਅੰਮਿ੍ਤਸਰ ਤੋਂ ਆਉਣੀ ਅਜੇ ਬਾਕੀ ਹੈ।
-- ਹੁਣ ਤਕ 548 ਦੀ ਹੋਈ ਵੈਕਸੀਨੇਸ਼ਨ
ਡੀਸੀ ਕੁਲਵੰਤ ਸਿੰਘ ਨੇ ਦੱਸਿਆ ਤਰਨਤਾਰਨ ਜ਼ਿਲ੍ਹੇ 'ਚ 548 ਰਜਿਸਟਰਡ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਾਈ ਹੈ। ਕੋਵਿਡ-19 ਵੈਕਸੀਨ ਲਾਉਣ ਨਾਲ ਸਰੀਰ ਵਿਚ ਬਿਮਾਰੀਆਂ ਖਾਸ ਕਰਕੇ ਕੋਵਿਡ-19 ਵਾਇਰਸ ਪ੍ਰਤੀ ਲੜਨ ਸਮਰਥਾ ਵੱਧ ਜਾਵੇਗੀ ਅਤੇ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ।
-- ਕਿਸ ਹਸਪਤਾਲ 'ਚ ਹੋਏ ਕਿੰਨੇ ਰੈਪਿਡ ਐਂਟੀਜਨ ਟੈਸਟ
ਤਰਨਤਾਰਨ : 0
ਖਡੂਰ ਸਾਹਿਬ : 28
ਮੀਆਂਵਿੰਡ : 1
ਕੈਰੋਂ : 8
ਪੱਟੀ : 0
ਸਰਹਾਲੀ : 3
ਘਰਿਆਲਾ : 76
ਝਬਾਲ : 30
ਕਸੇਲ : 0
ਸੁਰਸਿੰਘ : 6
ਖੇਮਕਰਨ : 29
ਕੁੱਲ : 181
-- ਕਿਸ ਹਸਪਤਾਲ 'ਚ ਜਾਂਚ ਲਈ ਲਏ ਕਿੰਨੇ ਨਮੂਨੇ
ਤਰਨਤਾਰਨ : 143
ਖਡੂਰ ਸਾਹਿਬ : 42
ਪੱਟੀ : 44
ਸੁਰਸਿੰਘ : 239
ਕੈਰੋਂ : 120
ਕਸੇਲ : 89
ਝਬਾਲ : 81
ਸਰਹਾਲੀ : 138
ਘਰਿਆਲਾ : 29
ਖੇਮਕਰਨ : 36
ਮੀਆਂਵਿੰਡ : 115
ਕੁੱਲ : 1076