ਕਾਰਜ ਸਿੰਘ ਬਿੱਟੂ, ਸੁਰਸਿੰਘ : ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਰੋਸਾਏ ਬਾਬਾ ਬਿਧੀ ਚੰਦ ਸਾਹਿਬ ਦੇ 11ਵੇਂ ਜਾਨਸ਼ੀਨ ਬ੍ਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਦਯਾ ਸਿੰਘ ਜੀ ਦੀ 7ਵੀਂ ਬਰਸੀ ਨੂੰ ਸਮਰਪਿਤ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੌਜੂਦਾ ਮੁਖੀ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ 'ਚ ਇਲਾਕੇ ਭਰ ਦੇ 10 ਸਕੂਲਾਂ ਦੇ 400 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।

ਇਸ ਧਾਰਮਿਕ ਸਮਾਗਮ 'ਚ ਵਿਦਿਆਰਥੀਆਂ ਨੇ ਕੀਰਤਨ ਦੀ ਸਿੱਖਿਆ ਲਈ ਗੁਰਬਾਣੀ ਕੰਠ ਕੀਤੀ ਤੇ ਕੇਸ ਰੱਖਣ ਦਾ ਅਹਿਦ ਲਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਮੁਕਾਬਲਿਆਂ 'ਚ ਅੱਵਲ ਰਹੇ ਵਿਦਿਆਰਥੀਆਂ ਨੂੰ ਸੰਤ ਬਾਬਾ ਅਵਤਾਰ ਸਿੰਘ ਬਿੱਧੀਚੰਦੀਏ, ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਬਾਬਾ ਪ੍ਰਰੇਮ ਸਿੰਘ ਬਿਧੀਚੰਦੀਏ, ਬਾਬਾ ਚਰਨਜੀਤ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਨਰੰਜਣ ਸਿੰਘ ਪੰਜਵੜ ਵਾਲੇ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਪਰਮਾਨੰਦ ਅਜਨਾਲਾ, ਗਿਆਨੀ ਗੁਰਜੰਟ ਸਿੰਘ ਬੈਂਕ , ਡਾ. ਮਨਜਿੰਦਰ ਸਿੰਘ ਹੀਰਾ, ਕਵੀਸ਼ਰ ਬਗੀਚਾ ਸਿੰਘ ਸੁਰਸਿੰਘ, ਭਾਈ ਕੁਲਦੀਪ ਸਿੰਘ ਬੇਗੇਪੁਰ, ਭਾਈ ਭਗਵੰਤ ਭਗਵਾਨ ਸਿੰਘ, ਲਖਵਿੰਦਰ ਸਿੰਘ ਸੰਧੂ, ਮੈਂਬਰ ਸਤਨਾਮ ਸਿੰਘ, ਜਥੇਦਾਰ ਸਤਨਾਮ ਸਿੰਘ, ਜਥੇਦਾਰ ਪ੍ਰਕਾਸ਼ ਸਿੰਘ ਸਾਬਕਾ ਸਰਪੰਚ, ਜਥੇਦਾਰ ਜਗਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਭਾਈ ਪਰਮਜੀਤ ਸਿੰਘ ਨੇ ਬਾਖੂਬੀ ਨਿਭਾਈ।