ਰਾਜਨ ਚੋਪੜਾ, ਭਿੱਖੀਵਿੰਡ : ਟੀਐੱਸਯੂ ਤੇ ਐੱਮਐੱਸਯੂ ਪੈਨਸ਼ਨ ਐਸੋਸੀਏਸ਼ਨ ਇੰਪਲਾਈਜ ਜੁਆਇੰਟ ਫੋਰਮ ਤੇ ਸਮੂਹ ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਬਿਜਲੀ ਦਫਤਰ ਭਿੱਖੀਵਿੰਡ ਵਿਖੇ ਰੋਸ ਰੈਲੀ ਕੀਤੀ ਗਈ। ਰੋਸ ਰੈਲੀ 'ਚ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਰੈਲੀ ਦੀ ਪ੍ਰਧਾਨਗੀ ਕਰਦੇ ਹੋਏ ਗੁਰਮੇਜ ਸਿੰਘ, ਸੁਖਵੰਤ ਸਿੰਘ ਬਾਹਮਣੀਵਾਲਾ ਤੇ ਬਲਵਿੰਦਰ ਸਿੰਘ ਬਲੇਰ ਨੇ ਦੱਸਿਆ ਕਿ ਕੇਂਦਰ ਸਰਕਾਰ ਮੁਲਾਜ਼ਮਾਂ, ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ ਵਿਰੋਧੀ ਹੈ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਲੋਕ ਮਾਰੂ ਬਿੱਲ ਪਾਸ ਕਰਕੇ ਮਿਹਨਤੀ ਲੋਕਾਂ ਦਾ ਜੀਣਾ ਮੁਹਾਲ ਕਰ ਰਹੀ ਹੈ। ਖੇਤੀ ਨਾਲ ਸਬੰਧਤ ਮਾਰੂ ਬਿੱਲ ਪਾਸ ਕਰਕੇ ਕਿਰਸਾਨੀ ਤਬਾਹ ਕਰਨ ਵਾਲੇ ਪਾਸੇ ਜਾ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਨੂੰ ਲੁੱਟਣ ਦੀ ਖੁੱਲ੍ਹੀ ਛੋਟ ਦੇ ਰਹੀ ਹੈ। ਬੁਲਾਰਿਆਂ ਨੇ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁਠੱਤਾ ਜਾਹਰ ਕਰਦਿਆਂ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ। ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿਸਾਨਾਂ ਵੱਲੋਂ ਐਲਾਨੇ 8 ਦਸੰਬਰ ਦੇ ਭਾਰਤ ਬੰਦ ਦੀ ਉਨ੍ਹਾਂ ਦੀ ਜਥੇਬੰਦੀ ਹਮਾਇਤ ਕਰਦੀ ਹੈ ਤੇ ਇਸ ਪ੍ਰਰੋਗਰਾਮ 'ਚ ਸ਼ਾਮਲ ਹੋਣ ਦਾ ਐਲਾਨ ਕਰਦੀ ਹੈ। ਅੰਤ 'ਚ ਸਾਰੇ ਹੀ ਬੁਲਾਰਿਆਂ ਨੇ ਖੇਤੀ ਨਾਲ ਸਬੰਧਤ ਤਿਮਨ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਲੈਣ ਦੀ ਮੰਗ ਕੀਤੀ ਤੇ ਕਿਹਾ ਪਰਾਲੀ ਨਾਲ ਸਬੰਧਤ ਬਿੱਲ ਵੀ ਵਾਪਸ ਲਿਆ ਜਾਵੇ ਤੇ ਕਿਸਾਨਾਂ ਤੇ ਕੀਤੇ ਝੂਠੇ ਪਰਚੇ ਬਿਨਾਂ ਸਰਤ ਵਾਪਸ ਲਏ ਜਾਣ।

ਇਸ ਘੋਲ ਦੌਰਾਨ ਮਰਨ ਵਾਲਿਆਂ ਨੂੰ 10 ਲੱਖ ਦਾ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਜੇਕਰ ਫਿਰ ਵੀ ਕੇਂਦਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਜੋ ਸੰਘਰਸ਼ ਕਿਸਾਨ ਜਥੇਬੰਦੀਆਂ ਉਲੀਕਣਗੀਆਂ ਉਨ੍ਹਾਂ ਦੇ ਘੋਲ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਲਖਵੰਤ ਸਿੰਘ ਜੇਈ ਤੂਤ ਖੇਮਕਰਨ, ਕਰਨਬੀਰ ਸਿੰਘ ਪਹੂਵਿੰਡ, ਕੁਲਵੰਤ ਸਿੰਘ ਕੈਸ਼ੀਅਰ, ਹਰਦੇਵ ਸਿੰਘ ਮੂਸਾ, ਤਲਜਿੰਦਰ ਸਿੰਘ ਮਾੜੀਮੇਘਾ, ਰੇਸ਼ਮ ਸਿੰਘ ਭੈਣੀ, ਗੁਰਸਾਹਿਬ ਸਿੰਘ, ਧਰਮਬੀਰ ਕੋਛੜ, ਰਾਜਬੀਰ ਸਿੰਘ ਸੁਰਸਿੰਘ, ਅਜਮੇਰ ਸਿੰਘ ਖਾਲੜਾ, ਅਮਰਕੋਟ ਤੋਂ ਜਰਮਲ ਬਿਕਰ ਸਿੰਘ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।