ਪੱਤਰ ਪ੍ਰਰੇਰਕ, ਤਰਨਤਾਰਨ : ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਇਕ ਰੋਜ਼ਾ ਭਾਰਤ ਬੰਦ ਦੇ ਸੱਦੇ ਤਹਿਤ ਸੀਟੂ ਆਗੂਆਂ ਨੇ ਅੱਡਾ ਸ਼ੇਖਚੱਕ ਵਿਖੇ ਕਾਮਰੇਡ ਬਲਵਿੰਦਰ ਸਿੰਘ ਸ਼ੇਖਚੱਕ ਦੀ ਅਗਵਾਈ ਹੇਠ ਭਾਰੀ ਇਕੱਠ ਕਰ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਪਿੱਟ ਸਿਆਪਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਕਾਮਰੇਡ ਦਲਵਿੰਦਰ ਸਿੰਘ ਪੰਨੂ ਨੇ ਦੱਸਿਆ ਕੇਂਦਰ ਸਰਕਾਰ ਨੇ ਮਜ਼ਦੂਰਾਂ, ਕਿਸਾਨਾਂ ਵਿਰੁੱਧ ਧੱਕੇ ਨਾਲ ਸੰਸਦ 'ਚ ਕਾਨੂੰਨ ਪਾਸ ਕਰ ਕੇ ਕਾਰਪੋਰੇਟਾਂ ਨੂੰ ਖੁਸ਼ ਕੀਤਾ ਹੈ ਤੇ ਉਨ੍ਹਾਂ ਦੀ ਲੁੱਟ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਮਜਦੂਰ ਕਿਸਾਨ ਧੱਕੇ ਨਾਲ ਪਾਸ ਕੀਤੇ ਕਾਨੂੰਨਾਂ ਖ਼ਿਲਾਫ਼ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਪੰਨੂ ਨੇ ਕਿਹਾ ਕੇਂਦਰੀ ਟਰੇਡ ਯੂਨੀਅਨਾਂ ਆਪਣੀਆਂ ਮੰਗਾਂ ਜਿਵੇਂ ਕਿਰਤ ਕਾਨੂੰਨਾਂ 'ਚ ਮਜਦੂਰ ਵਿਰੋਧੀ ਸੋਧਾਂ ਨੂੰ ਰੱਦ ਕੀਤਾ ਜਾਵੇ, ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਘੱਟੋ ਘੱਟ ਉਜਰਤ 21 ਹਜ਼ਾਰ ਕੀਤੀ ਜਾਵੇ, ਮਨਰੇਗਾ ਮਜਦੂਰਾਂ ਨੂੰ ਸਾਲ 'ਚ ਘੱਟ ਤੋਂ ਘੱਟ 200 ਦਿਨ ਦੀ ਦਿਹਾੜੀ 700 ਰੁਪਏ ਦੇ ਹਿਸਾਬ ਨਾਲ ਦਿੱਤੀ ਜਾਵੇ, ਲੋੜਵੰਦ ਵਿਅਕਤੀਆਂ ਨੂੰ ਮੁਫਤ ਅਨਾਜ ਦਿੱਤਾ ਜਾਵੇ, ਬਿਜਲੀ ਬਿੱਲ 2020 ਰੱਦ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਜਾਮਾਰਾਏ, ਚਰਨਜੀਤ ਸਿੰਘ ਲਾਲਪੁਰਾ, ਦਵਿੰਦਰ ਕੌਰ ਸ਼ੇਖਚੱਕ, ਬਲਵਿੰਦਰ ਸਿੰਘ ਸ਼ੇਖਚੱਕ, ਜਗਜੀਤ ਸਿੰਘ, ਜਸਪਾਲ ਸਿੰਘ, ਮੰਗਲ ਸਿੰਘ ਖਡੂਰ ਸਾਹਿਬ, ਬਲਵਿੰਦਰ ਸਿੰਘ ਗੋਹਲਵੜ, ਤਰਸੇਮ ਸਿੰਘ ਕਾਜੀਕੋਟ, ਸਵਿੰਦਰ ਸਿੰਘ ਗੋਇੰਦਵਾਲ, ਗੁਰਬਚਨ ਸਿੰਘ ਰੂੜੇਆਸਲ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਗੋਹਲਵੜ, ਮਨਜੀਤ ਕੌਰ, ਗਿਆਨ ਸਿੰਘ ਗੋਹਲਵੜ, ਕੁਲਵਿੰਦਰ ਕੌਰ ਸ਼ੇਖਚੱਕ, ਬਲਵਿੰਦਰ ਸਿੰਘ ਲਾਲਪੁਰਾ, ਰਾਜਬੀਰ ਕੌਰ, ਪਲਵਿੰਦਰ ਕੌਰ ਸ਼ੇਖਚੱਕ, ਗੁਰਦੇਵ ਸਿੰਘ ਰਸਲੂਪੁਰ, ਗੁਲਜਾਰ ਸਿੰਘ, ਹਰਦੇਵ ਸਿੰਘ ਸ਼ੇਖਚੱਕ, ਜਥੇਦਾਰ ਬੰਤਾ ਸਿੰਘ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।