ਜਸਪਾਲ ਸਿੰਘ ਜੱਸੀ, ਤਰਨਤਾਰਨ : ਅੰਮਿ੍ਤਸਰ ਦੇ ਮੈਡੀਕਲ ਕਾਲਜ ਕੋਰੋਨਾ ਵਾਇਰਸ ਦੀ ਜਾਂਚ ਲਈ ਭੇਜੇ ਗਏ 798 ਸੈਂਪਲਾਂ 'ਚੋਂ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ 797 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਤਰ੍ਹਾਂ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੀਤੇ ਗਏ 62 ਰੈਪਿਡ ਐਂਟੀਜਨ ਟੈਸਟਾਂ ਦੀ ਰਿਪੋਰਟ ਨੈਗੇਟਿਵ ਵੀ ਪਾਈ ਗਈ ਹੈ। ਜਦੋਂਕਿ ਕੋਵਿਡ 19 ਦੀ ਜਾਂਚ ਲਈ ਬੁੱਧਵਾਰ ਨੂੰ 985 ਸੈਂਪਲ ਹੋਰ ਲਏ ਗਏ ਹਨ।

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿਚ ਕੋਵਿਡ 19 ਦੇ ਸਿਰਫ਼ 15 ਸਰਗਰਮ ਮਰੀਜ਼ ਰਹਿ ਗਏ ਹਨ। ਜਿੰਨਾਂ ਵਿਚੋਂ 13 ਵਿਅਕਤੀਆਂ ਨੂੰ ਘਰਾਂ 'ਚ ਕੁਆਰੰਟੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਵਿਅਕਤੀ ਹੋਰ ਜ਼ਿਲ੍ਹੇ ਵਿਚ ਇਲਾਜ ਅਧੀਨ ਹੈ। ਉਨ੍ਹਾਂ ਦੱਸਿਆ ਜ਼ਿਲ੍ਹੇ ਵਿਚ ਹੁਣ ਤਕ ਆਰਟੀਪੀਸੀਆਰ, ਰੈਪਿਡ ਐਂਟੀਜਨ ਤੇ ਟਰੂਨਟ ਵਿਧੀ ਰਾਹੀਂ 91 ਹਜ਼ਾਰ 30 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 87 ਹਜ਼ਾਰ 672 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 923 ਦੀ ਰਿਪੋਰਟ ਆਉਣੀ ਬਾਕੀ ਹੈ। ਡੀਸੀ ਨੇ ਦੱਸਿਆ ਹੁਣ ਤਕ 2049 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ 1941 ਵਿਅਕਤੀ ਸਿਹਤਯਾਬੀ ਹਾਸਲ ਕਰ ਚੁੱਕੇ ਹਨ।

-- ਕਿਹੜੇ ਹਸਪਤਾਲ 'ਚ ਹੋਏ ਕਿੰਨੇ ਰੈਪਿਡ ਐਂਟੀਜਨ ਟੈਸਟ

- ਤਰਨਤਾਰਨ : 3

- ਖਡੂਰ ਸਾਹਿਬ : 1

- ਮੀਆਂਵਿੰਡ : 0

- ਕੈਰੋਂ : 2

- ਪੱਟੀ : 5

- ਸਰਹਾਲੀ : 21

- ਘਰਿਆਲਾ : 3

- ਝਬਾਲ : 9

- ਕਸੇਲ : 3

- ਸੁਰਸਿੰਘ : 10

- ਖੇਮਕਰਨ : 5

- ਕੁੱਲ : 62

-- ਕਿਸ ਹਸਪਤਾਲ 'ਚ ਲਏ ਜਾਂਚ ਲਈ ਨਮੂਨੇ

- ਤਰਨਤਾਰਨ : 196

- ਖਡੂਰ ਸਾਹਿਬ : 85

- ਮੀਆਂਵਿੰਡ : 96

- ਕੈਰੋਂ : 81

- ਪੱਟੀ : 61

- ਸਰਹਾਲੀ : 56

- ਘਰਿਆਲਾ : 68

- ਝਬਾਲ : 144

- ਕਸੇਲ : 76

- ਸੁਰਸਿੰਘ : 111

- ਖੇਮਕਰਨ : 34

- ਕੁੱਲ : 923