ਰਾਕੇਸ਼ ਨਈਅਰ, ਚੋਹਲਾ ਸਾਹਿਬ : ਪਿੰਡ ਧੁੰਨ ਢਾਏ ਵਾਲਾ ਦਾ ਨਾਬਾਲਿਗ ਪਿਛਲੇ 5 ਦਿਨਾਂ ਤੋਂ ਘਰੋਂ ਲਾਪਤਾ ਹੈ, ਜਿਸ ਦਾ ਅਜੇ ਤਕ ਕੋਈ ਵੀ ਪਤਾ ਨਾ ਲੱਗਣ ਕਰਕੇ ਪਰਿਵਾਰ ਵਾਲੇ ਚਿੰਤਾ 'ਚ ਹਨ। ਲਾਪਤਾ ਲੜਕੇ ਦੇ ਪਿਤਾ ਰਾਜੂ ਸਿੰਘ ਨੇ ਦੱਸਿਆ 15 ਸਾਲਾ ਸੁਖਮਨ ਸਿੰਘ 20 ਨਵੰਬਰ ਸ਼ਾਮ ਨੂੰ ਆਪਣੇ ਛੋਟੇ ਭਰਾਵਾਂ ਨਾਲ ਮਾਮੂਲੀ ਝਗੜੇ ਤੋਂ ਬਾਅਦ ਘਰੋਂ ਗਿਆ ਸੀ। ਜੋ ਅੱਜ 5 ਦਿਨ ਬੀਤ ਜਾਣ ਬਾਅਦ ਵੀ ਵਾਪਸ ਘਰ ਨਹੀਂ ਆਇਆ। ਉਸ ਨੇ ਦੱਸਿਆ ਕਿ ਉਹ ਸਾਰੇ ਰਿਸ਼ਤੇਦਾਰਾਂ ਕੋਲੋਂ ਵੀ ਪਤਾ ਕਰ ਚੁੱਕੇ ਹਨ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਗੁੰਮਸ਼ੁਦਗੀ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।