ਜਸਪਾਲ ਸਿੰਘ ਜੱਸੀ, ਤਰਨਤਾਰਨ : ਕੋਵਿਡ-19 ਦੀ ਜਾਂਚ ਲਈ ਅੰਮਿ੍ਤਸਰ ਦੇ ਮੈਡੀਕਲ ਕਾਲਜ ਭੇਜੇ ਗਏ ਸਾਰੇ ਦੇ ਸਾਰੇ 852 ਸੈਂਪਲਾਂ ਦੀ ਰਿਪੋਰਟ ਮੰਗਲਵਾਰ ਆ ਗਈ ਹੈ, ਜਿਨ੍ਹਾਂ 'ਚੋਂ ਕੇਵਲ ਇਕ ਵਿਅਕਤੀ ਦੀ ਰਿਪੋਰਟ ਹੀ ਪਾਜ਼ੇਟਿਵ ਪਾਈ ਗਈ ਹੈ ਤੇ 851 ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੀਤੇ ਗਏ 56 ਰੈਪਿਡ ਐਂਟੀਜਨ ਟੈਸਟਾਂ ਤੇ ਟਰੂਨਟ ਵਿਧੀ ਰਾਹੀਂ ਕੀਤੇ ਗਏ 10 ਟੈਸਟਾਂ ਦੀ ਵੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਅੱਜ 864 ਸੈਂਪਲ ਹੋਰ ਜਾਂਚ ਲਈ ਲਏ ਗਏ ਹਨ।

ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਜ਼ਿਲ੍ਹੇ 'ਚ ਹੁਣ ਤਕ ਆਰਟੀਪੀਸੀਆਰ, ਰੈਪਿਡ ਐਂਟੀਜਨ ਤੇ ਟਰੂਨਟ ਵਿਧੀ ਰਾਹੀਂ 90 ਹਜ਼ਾਰ 45 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 86 ਹਜ਼ਾਰ 813 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 798 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਜ਼ਿਲ੍ਹੇ 'ਚ ਹੁਣ ਤਕ 2048 ਵਿਅਕਤੀ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਹੁਣ ਤਕ ਕੋਵਿਡ-19 ਤੋਂ ਪੀੜਤ 1940 ਵਿਅਕਤੀ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਜ਼ਿਲੇ 'ਚ 15 ਸਰਗਰਮ ਮਰੀਜ਼ ਰਹਿ ਗਏ ਹਨ। ਜਿੰਨਾਂ 'ਚੋਂ 13 ਵਿਅਕਤੀਆਂ ਨੂੰ ਘਰਾਂ 'ਚ ਕੁਆਰੰਟੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 1 ਵਿਅਕਤੀ ਹੋਰ ਜ਼ਿਲ੍ਹੇ ਵਿਚ ਇਲਾਜ ਅਧੀਨ ਹੈ।

-- ਕਿਹੜੇ ਹਸਪਤਾਲ 'ਚ ਹੋਏ ਕਿੰਨੇ ਰੈਪਿਡ ਐਂਟੀਜਨ ਟੈਸਟ

- ਤਰਨਤਾਰਨ : 1

- ਖਡੂਰ ਸਾਹਿਬ : 1

- ਮੀਆਂਵਿੰਡ : 0

- ਕੈਰੋਂ : 4

- ਪੱਟੀ : 1

- ਸਰਹਾਲੀ : 11

- ਘਰਿਆਲਾ : 4

- ਝਬਾਲ : 14

- ਕਸੇਲ : 3

- ਸੁਰਸਿੰਘ : 11

- ਖੇਮਕਰਨ : 6

- ਕੁੱਲ : 56

-- ਕਿਸ ਹਸਪਤਾਲ 'ਚ ਲਏ ਜਾਂਚ ਲਈ ਨਮੂਨੇ

- ਤਰਨਤਾਰਨ : 65

- ਖਡੂਰ ਸਾਹਿਬ : 81

- ਮੀਆਂਵਿੰਡ : 114

- ਕੈਰੋਂ : 66

- ਪੱਟੀ : 80

- ਸਰਹਾਲੀ : 65

- ਘਰਿਆਲਾ : 77

- ਝਬਾਲ : 2

- ਕਸੇਲ : 81

- ਸੁਰਸਿੰਘ : 115

- ਖੇਮਕਰਨ : 52

- ਕੁੱਲ : 798