ਬੱਲੂ ਮਹਿਤਾ, ਪੱਟੀ : ਭਾਰਤ ਵਿਕਾਸ ਪ੍ਰਰੀਸ਼ਦ ਵੱਲੋਂ ਭਗਤ ਪੂਰਨ ਸਿੰਘ ਖ਼ੂਨਦਾਨ ਕਮੇਟੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਪੱਟੀ ਵਿਖੇ ਪ੍ਰਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਾਇਆ ਗਿਆ। ਇਸ ਸਮਾਗਮ ਨੂੰ ਰਾਜੇਸ਼ ਸ਼ਰਮਾ ਐੱਸਡੀਐੱਮ, ਵਿਜੇ ਕੁਮਾਰ ਡੀਐੱਸਪੀ ਸਬ ਜੇਲ੍ਹ, ਪ੍ਰਰੀਸ਼ਦ ਦੇ ਸੂਬਾਈ ਆਗੂ ਯਸ਼ਪਾਲ ਗੁਪਤਾ, ਜਜ਼ੀਆ, ਡਾ. ਸੁਦਰਸ਼ਨ ਚੌਧਰੀ ਐੱਸਐੱਮਓ, ਡਾ. ਰਜਿੰਦਰ ਕੁਮਾਰ ਮਰਵਾਹਾ ਪਿ੍ਰੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਪਿ੍ਰੰਸੀਪਲ ਜਸਬੀਰ ਕੌਰ, ਗੁਰਮੇਜ ਸਿੰਘ ਸਾਬਕਾ ਡੀਐੱਸਪੀ ਵਿਜੀਲੈਂਸ, ਖੂਨਦਾਨ ਕਮੇਟੀ ਦੇ ਬਾਨੀ ਵਿਨੋਦ ਸ਼ਰਮਾ ਨੇ ਸੰਬੋਧਨ ਕੀਤਾ।

ਇਸ ਮੌਕੇ ਯਸ਼ਪਾਲ ਗੁਪਤਾ ਨੇ ਕਿਹਾ ਪੱਟੀ ਯੂਨਿਟ ਇਲਾਕੇ ਦੇ ਲੋੜਵੰਦਾਂ ਦੀ ਸਮੇਂ-ਸਮੇਂ ਸਹਾਇਤਾ ਕਰਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ, ਇਹੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਪੱਟੀ ਯੂਨਿਟ ਨੇ ਲੋੜਵੰਦਾਂ ਦੀ ਸਹਾਇਤਾ ਲਈ ਐਂਬੂਲੈਂਸ ਦੀ ਜ਼ਰੂਰਤ ਬਾਰੇ ਜਾਣੂ ਕਰਵਾਇਆ ਗਿਆ ਸੀ, ਜਿਸ ਤਹਿਤ ਅੱਜ ਪੱਟੀ ਯੂਨਿਟ ਨੂੰ ਦੂਸਰੀ ਐਂਬੂਲੈਂਸ ਭੇਟ ਕੀਤੀ ਗਈ ਹੈ। ਵਿਨੋਦ ਸ਼ਰਮਾ ਨੇ ਭਾਰਤ ਵਿਕਾਸ ਪ੍ਰਰੀਸ਼ਦ ਦੇ ਆਏ ਸਾਰੇ ਆਗੂ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਪ੍ਰਰੀਸ਼ਦ ਪੱਟੀ ਯੂਨਿਟ ਵੱਲੋਂ ਲੋੜਵੰਦਾਂ ਨੂੰ ਟਰਾਈਸਾਈਕਲ, ਵ੍ਹੀਲ ਚੇਅਰ, ਸਿਲਾਈ ਮਸ਼ੀਨ ਤੇ ਆਰਥਕ ਪੱਖੋਂ ਕਮਜ਼ੋਰ ਵਿਅਕਤੀ ਜੋ ਆਪਣਾ ਇਲਾਜ ਨਹੀਂ ਕਰਵਾ ਸਕਦਾ ਉਨ੍ਹਾਂ ਦੀ ਮਾਲੀ ਮਦਦ ਵਾਸਤੇ ਬੇਨਤੀ ਕੀਤੀ ਗਈ ਸੀ ਤਾਂ ਉਨ੍ਹਾਂ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਉਨ੍ਹਾਂ ਦੱਸਿਆ ਐਂਬੂਲੈਂਸ ਨਾ ਮਾਤਰ ਕਿਰਾਏ ਤੇ ਭੇਜੀ ਜਾਂਦੀ ਹੈ। ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਕੋਲੋਂ ਸਿਰਫ਼ ਤੇਲ ਹੀ ਪੁਵਾਇਆ ਜਾਂਦਾ ਹੈ ਤੇ ਜਿਹੜਾ ਵਿਅਕਤੀ ਤੇਲ ਪਵਾਉਣ ਤੋਂ ਵੀ ਅਸਮਰਥ ਹੁੰਦਾ ਹੈ ਉਸ ਦਾ ਕਿਰਾਇਆ ਪ੍ਰਰੀਸ਼ਦ ਵੱਲੋਂ ਦਿੱਤਾ ਜਾਂਦਾ ਹੈ। ਇਸ ਉਪਰੰਤ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪੱਟੀ ਯੂਨਿਟ ਦੇ ਪ੍ਰਧਾਨ ਰਾਜਨ ਟਾਹ, ਡਾ. ਵਿਜੈ ਵਿਨਾਇਕ, ਜ਼ਿਲ੍ਹਾ ਕਨਵੀਨਰ ਭਵਨ ਕੁਮਾਰ ਟਾਹ, ਰਣਬੀਰ ਸੂਦ ਸਾਬਕਾ ਸੈਨੇਟਰੀ ਇੰਸਪੈਕਟਰ, ਪਿ੍ਰੰਸੀਪਲ ਗੁਰਬਚਨ ਸਿੰਘ ਲਾਲੀ, ਕੁਲਦੀਪ ਰਾਏ ਸ਼ਰਮਾ, ਡਾ. ਸੁਖਦੇਵ ਰਾਜ ਸ਼ਰਮਾ, ਕੇਵਲ ਸਿੰਘ ਭਿੱਖੀਵਿੰਡ, ਸ਼ਾਂਤੀ ਪ੍ਰਸ਼ਾਦ, ਮਾਸਟਰ ਆਰਪੀ ਸਿੰਘ, ਹਰਜਿੰਦਰ ਸਿੰਘ ਪੱਪੂ ਸਰਾਫ, ਸੁਮਨ ਭੱਲਾ, ਸੁਭਾਸ਼ ਸ਼ਰਮਾ, ਪਿ੍ਰੰਸ, ਵਿਪਨ ਘਰਿਆਲਾ ਆਦਿ ਆਗੂ ਹਾਜ਼ਰ ਸਨ।