ਦਲਜਿੰਦਰ ਰਾਜਪੂਤ, ਅਲਗੋਂ ਕੋਠੀ : ਕਸਬਾ ਅਲਗੋਂ ਕੋਠੀ ਵਿਖੇ ਲੁੱਟਾਂ ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਇਕ ਤਾਜਾ ਮਿਸਾਲ ਕਸਬਾ ਅਲਗੋਂ ਕੋਠੀ ਵਿਖੇ ਸਾਹਮਣੇ ਆਈ। ਜਿਥੇ ਘਰ ਦਾਖਲ ਹੋਣ ਲੱਗੀ ਅੌਰਤ ਦੀਆਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅੌਰਤ ਿਛੰਦਰ ਕੌਰ ਪਤਨੀ ਜਗਤਾਰ ਸਿੰਘ ਵਾਸੀ ਅਲਗੋਂ ਕੋਠੀ ਨੇ ਦੱਸਿਆ ਕਿ ਉਹ ਬਾਜਾਰ ਤੋਂ ਘਰ ਨੂੰ ਆ ਰਹੀ ਸੀ ਜਦ ਉਹ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਣ ਲੱਗੇ ਤਾਂ ਮਗਰੋਂ ਇਕ ਵਿਅਕਤੀ ਨੇ ਉਸ ਦੀਆਂ ਅੱਖਾਂ ਬੰਦ ਕਰਕੇ ਵਾਲੀਆਂ ਲਾਹ ਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ, ਜਿਸ ਦਾ ਉਨ੍ਹਾਂ ਪਿੱਛਾ ਵੀ ਕੀਤਾ ਪਰ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਵਾਰਦਾਤ ਗੁਆਂਢ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪੀੜਤਾ ਨੇ ਦੱਸਿਆ ਇਸ ਸਬੰਧੀ ਉਨ੍ਹਾਂ ਨੇ ਚੌਕੀ ਅਲਗੋਂ ਕੋਠੀ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਜਿਕਰਯੋਗ ਹੈ ਕਿ ਕਸਬਾ ਅਲਗੋਂ ਕੋਠੀ ਦੀ ਪੁਲਿਸ ਚੌਕੀ ਵਿਚ ਕੋਈ ਵੀ ਇੰਚਾਰਜ ਨਹੀਂ ਹੈ, ਜਿਸ ਕਾਰਨ ਇਲਾਕੇ ਵਿਚ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਅਲਗੋ ਕੋਠੀ ਵਾਸੀਆਂ ਨੇ ਐੱਸਐੱਸਪੀ ਤੋਂ ਮੰਗ ਕੀਤੀ ਹੈ ਪੁਲਿਸ ਚੌਕੀ 'ਚ ਇੰਚਾਰਜ ਲਾਇਆ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ 'ਤੇ ਨਕੇਲ ਲੱਗ ਸਕੇ।

ਇਸ ਸਬੰਧੀ ਥਾਣਾ ਵਲਟੋਹਾ ਦੇ ਐੱਸਐੱਚਓ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਸੀਸੀਟੀਵੀ ਫੁੱਟੇਜ ਦੇ ਆਧਾਰ ਤੇ ਮਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਲੁਟੇਰਿਆਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਦੀ ਪਿੁਲਸ ਚੌਕੀ ਅਲਗੋਂ ਕੋਠੀ ਵਿਖੇ ਇੰਚਾਰਜ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ।