ਸਟਾਫ ਰਿਪੋਰਟਰ, ਤਰਨਤਾਰਨ : 72 ਸਾਲਾਂ ਤੋਂ ਦੇਸ਼ ਵਿਚ ਚੱਲ ਰਹੀਆਂ ਵੱਖ ਵੱਖ ਸਰਕਾਰਾਂ ਦੇ ਕਾਰਜਕਾਲ ਦੌਰਾਨ ਇਹ ਵੇਖਣ ਵਿਚ ਆਇਆ ਹੈ ਕਿ ਜੇਕਰ ਕਿਸੇ ਸਿਆਸੀ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਤਾਂ ਉਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਕਿਉਂਕਿ ਅਕਾਲੀ ਦਲ ਹੀ ਇਕੋ ਇਕ ਅਜਿਹੀ ਪਾਰਟੀ ਹੈ ਜਿਸ ਦੀਆਂ ਜੜ੍ਹਾਂ ਪੰਜਾਬ 'ਚ ਸਮਾਈਆਂ ਹਨ। ਇਹ ਪ੍ਰਗਟਾਵਾ ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਸੰਧੂ ਨੇ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਕਿਸਾਨ ਅੰਦੋਲਨ ਕਾਰਨ ਜਿਥੇ ਸਮੁੱਚੀਆਂ ਸਿਆਸੀ ਪਾਰਟੀਆਂ ਹਾਸ਼ੀਏ 'ਤੇ ਚਲੀਆਂ ਗਈਆਂ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਹੋਰ ਉੱਚਾ ਹੋਇਆ ਹੈ, ਕਿਉਂਕਿ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦੀ ਕੁਰਸੀ ਤੋਂ ਹੀ ਲਾਂਭੇ ਨਹੀਂ ਹੋਇਆ ਸਗੋਂ ਉਸ ਨੇ ਭਾਜਪਾ ਵਰਗੀ ਿਫ਼ਰਕੂ ਸੋਚ ਵਾਲੀ ਪਾਰਟੀ ਤੋਂ ਸਾਂਝ ਵੀ ਤੋੜ ਲਈ ਹੈ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖ਼ਿਲਾਫ਼ ਜੇਕਰ ਕੋਈ ਬੋਲੇਗਾ ਤਾਂ ਅਕਾਲੀ ਦਲ ਉਸ ਨੂੰ ਸਹਿਣ ਨਹੀਂ ਕਰੇਗਾ। ਸੰਧੂ ਨੇ ਕਿਹਾ ਜਿਸ ਵੀ ਭਾਜਪਾ ਆਗੂ ਨੇ ਅਜਿਹਾ ਕੀਤਾ ਹੈ ਉਹ ਬਿਨਾਂ ਸ਼ਰਤ ਮਾਫ਼ੀ ਮੰਗੇ।

ਇਸ ਮੌਕੇ ਗੁਰਦਿਆਲ ਸਿੰਘ ਸਿੱਧੂ, ਹਰਪ੍ਰਰੀਤ ਸਿੰਘ ਮੂਸੇ, ਸਤਨਾਮ ਸਿੰਘ ਐੱਸ.ਆਰ. ਰਿਜੋਰਟ, ਗੁਰਵਿੰਦਰ ਸਿੰਘ ਸਰਪੰਚ ਕੰਡਿਆਲਾ, ਸੁਖਜਿੰਦਰ ਸਿੰਘ ਸਰਾਂ ਰਿਜੋਰਟ, ਕੰਵਲਜੀਤ ਸਿੰਘ ਝਬਾਲ, ਕੁਲਦੀਪ ਸਿੰਘ ਸਰਪੰਚ ਦੇਊ, ਗੁਰਨਾਮ ਸਿੰਘ ਜੌਹਲ, ਬਲਰਾਜ ਸਿੰਘ ਪਿੱਦੀ, ਬਲਵੰਤ ਸਿੰਘ ਕੰਗ, ਲਖਵਿੰਦਰ ਸਿੰਘ ਰਟੌਲ, ਗੁਰਜੰਟ ਸਿੰਘ ਆੜ੍ਹਤੀਆ ਗਿੱਲ, ਹੀਰਾ ਸਿੰਘ ਠੱਠਗੜ, ਹਿੰਦਬੀਰ ਸਿੰਘ ਵਰਾਣਾ, ਦਵਿੰਦਰ ਸਿੰਘ ਚੁਤਾਲਾ, ਸੁਖਵੰਤ ਸਿੰਘ ਕੰਗ, ਨਰਿੰਦਰ ਸਿੰਘ ਮਥਰੇਵਾਲ, ਰਵੀਸ਼ੇਰ ਸਿੰਘ ਮੱਲੀਆ, ਸੁਰਜੀਤ ਸਿੰਘ ਕਰਿਆਨਾ ਸਟੋਰ, ਅਰੂੜ ਸਿੰਘ ਮਾਸਟਰ ਕਾਲੋਨੀ, ਦਿਲਬਾਗ ਸਿੰਘ ਨੌਰੰਗਾਬਾਦ, ਰਾਜਵਿੰਦਰ ਸਿੰਘ ਮੱਲੀ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਮੰਡ, ਗੁਰਵੇਲ ਸਿੰਘ ਰੰਧਾਵਾ, ਕੁਲਬੀਰ ਸਿੰਘ ਪੱਧਰੀ, ਬਲਜੀਤ ਸਿੰਘ ਮੁਗਲਚੱਕ ਆਦਿ ਹਾਜ਼ਰ ਸਨ।