ਪੱਤਰ ਪ੍ਰਰੇਰਕ, ਤਰਨਤਾਰਨ : ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਤੇ ਕੁੱਟਮਾਰ ਦੇ ਮਾਮਲੇ 'ਚ ਅਦਾਲਤ ਵੱਲੋਂ ਭਗੌੜੇ ਐਲਾਨੇ ਗਏ ਮੁਲਜ਼ਮ ਨੂੰ ਤਰਨਤਾਰਨ ਪੁਲਿਸ ਦੇ ਪੀਓ ਸਟਾਫ ਨੇ ਗਿ੍ਫਤਾਰ ਕੀਤਾ ਹੈ, ਜਿਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਪੀਓ ਸਟਾਫ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਭੇਜ ਸਿੰਘ ਨੇ ਦੱਸਿਆ ਮੁਲਜ਼ਮ ਅਮਰਜੀਤ ਸਿੰਘ ਵਾਸੀ ਗੰਡੀਵਿੰਡ ਖ਼ਿਲਾਫ਼ ਸਾਲ ਥਾਣਾ ਚੋਹਲਾ ਸਾਹਿਬ 'ਚ ਆਬਕਾਰੀ ਐਕਟ ਤੇ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਸਾਲ 2011 'ਚ ਦੋ ਮੁਕੱਦਮੇ ਦਰਜ ਹੋਏ ਸਨ। ਜਿਨ੍ਹਾਂ 'ਚੋਂ ਅਦਾਲਤ ਵੱਲੋਂ ਮੁਲਜ਼ਮ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਕਤ ਵਿਅਕਤੀ ਨੂੰ ਸੂਚਨਾ ਦੇ ਆਧਾਰ 'ਤੇ ਗਿ੍ਫਤਾਰ ਕਰਕੇ ਥਾਣਾ ਚੋਹਲਾ ਸਾਹਿਬ 'ਚ ਕੇਸ ਦਰਜ ਕੀਤਾ ਗਿਆ ਹੈ।