ਮੱਖਣ ਮਨੋਜ, ਝਬਾਲ : ਲੋਕ ਇਨਸਾਫ਼ ਪਾਰਟੀ ਵੱਲੋਂ ਅਮਰੀਕ ਸਿੰਘ ਵਰਪਾਲ ਦੀ ਅਗਵਾਈ 'ਚ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਮੋਟਰਸਾਈਕਲ ਰੋਸ ਮਾਰਚ ਕੀਤਾ। ਇਹ ਰੋਸ ਮਾਰਚ ਪਿੰਡ ਨੂਰਦੀ, ਕੋਟ ਧਰਮ ਚੰਦ, ਮੀਰਪੁਰ, ਭੋਜੀਆਂ, ਮਾਲੂਵਾਲ, ਗੱਗੋਬੂਹਾ, ਪੰਜਵੜ ਆਦਿ ਵੱਖ-ਵੱਖ ਪਿੰਡਾਂ ਵਿਚੋਂ ਹੁੰਦੇ ਹੋਏ ਝਬਾਲ ਚੌਕ 'ਚ ਪਹੁੰਚਿਆ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ। ਇਸ ਮੌਕੇ ਅਮਰੀਕ ਸਿੰਘ ਵਰਪਾਲ ਨੇ ਕਿਹਾ ਇਹ ਕਾਲੇ ਕਾਨੂੰਨ ਲੋਕਮਾਰੂ ਹਨ। ਲੋਕ ਇਨਸਾਫ ਪਾਰਟੀ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਕਿਸਾਨਾਂ ਵੱਲੋਂ ਦਿੱਤੇ ਗਏ ਹਰ ਪ੍ਰਰੋਗਰਾਮ ਨੂੰ ਸਫਲ ਕਰਨ ਲਈ ਲੋਕ ਇਨਸਾਫ ਪਾਰਟੀ ਆਖਰੀ ਸਾਹ ਉਨ੍ਹਾਂ ਨਾਲ ਖੜ੍ਹੇਗੀ। ਇਸ ਮੌਕੇ ਜਗਜੋਤ ਸਿੰਘ ਖਾਲਸਾ ਪੰਜਾਬ ਪ੍ਰਧਾਨ ਧਾਰਮਿਕ ਵਿੰਗ, ਪ੍ਰਕਾਸ਼ ਸਿੰਘ ਮਾਹਲ ਜਰਨਲ ਸਕੱਤਰ ਮਾਝਾ ਜ਼ੋਨ, ਬਾਬਾ ਰੇਸ਼ਮ ਸਿੰਘ ਛੀਨਾ ਸੀਨੀਅਰ ਮੀਤ ਪ੍ਰਧਾਨ ਮਾਝਾ ਯੋਨ, ਰਾਜਬੀਰ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਹਰਜੀਤ ਸਿੰਘ ਚੋਪੜਾ ਸ਼ਹਿਰੀ ਪ੍ਰਧਾਨ ਤਰਨਤਾਰਨ, ਸ਼ੈਲਿੰਦਰ ਸਿੰਘ ਸ਼ੈਲੀ, ਦਲਜੀਤ ਸਿੰਘ ਬਾਲੇਚੱਕ, ਜਤਿੰਦਰ ਸਿੰਘ ਭੁੱਲਰ, ਨਰਿੰਦਰਪਾਲ ਸਿੰਘ ਵਿਰਕ, ਗਿਆਨੀ ਤਰਲੋਚਨ ਸਿੰਘ ਸਿੱਧਵਾਂ, ਮਨੂੰ ਮਕਬੂਲਪੁਰਾ, ਮਨਦੀਪ ਸਿੰਘ ਬੱਬੀ, ਮਨਜੀਤ ਸਿੰਘ ਸੁਲਤਾਨਵਿੰਡ, ਮਨਜੀਤ ਸਿੰਘ ਛੀਨਾ, ਕੁਲਦੀਪ ਸਿੰਘ ਰਾਮਰੌਨੀ, ਹਰਜਿੰਦਰ ਸਿੰਘ ਜਿੰਦਾ ਝਬਾਲ, ਹਰਭਜਨ ਸਿੰਘ ਮੰਨਣ, ਸੁੱਚਾ ਸਿੰਘ ਮੰਨਣ, ਦਿਲਬਾਗ ਸਿੰਘ ਮੰਨਣ ਆਦਿ ਹਾਜ਼ਰ ਸਨ।