ਸੁਭਾਸ਼ ਭਗਤ, ਮਜੀਠਾ : ਐੱਸਐੱਚਓ ਮਜੀਠਾ ਬਲਜਿੰਦਰ ਸਿੰਘ ਅੌਲਖ ਵੱਲੋਂ ਇਲਾਕੇ ਅੰਦਰ ਮਾੜੇ ਅਨਸਰਾਂ ਦੀ ਭਾਲ ਤੇ ਨਸ਼ਾ ਤਸਕਰਾਂ ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਬਲਜਿੰਦਰ ਸਿੰਘ ਅੌਲਖ ਨੇ ਦੱਸਿਆ ਕਿ ਏਐੱਸਆਈ ਮੁਖਤਿਆਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਫਾਟਕ ਰੇਲਵੇ ਟਰੈਕ ਸੋਹੀਆਂ ਕਲਾਂ ਰੋਡ ਮਜੀਠਾ ਮੌਜੂਦ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਆਪਣੇ ਘਰ ਦੇ ਨੇੜੇ ਮੜੀਆ ਤੇ ਕਬਰਾ ਸੋਹੀਆ ਕਲਾਂ ਵਿਖੇ ਨਜਾਇਜ ਸ਼ਰਾਬ ਵੇਚ ਰਿਹਾ ਹੈ, ਜਿਸ ਤੇ ਪੁਲਿਸ ਨੇ ਤੁਰੰਤ ਸ਼ਰਾਬ ਵੇਚ ਰਹੇ ਵਿਅਕਤੀ ਡਿਪਟੀ ਸਿੰਘ ਵਾਸੀ ਸੋਹੀਆਂ ਕਲਾਂ ਦੇ ਛਾਪਾ ਮਾਰਿਆ ਪਰ ਪੁਲਿਸ ਦੀ ਭਿਣਕ ਪੈਣ 'ਤੇ ਮੁਲਜ਼ਮ ਪਹਿਲਾਂ ਹੀ ਉਸ ਜਗ੍ਹਾ ਤੋਂ ਫਰਾਰ ਹੋ ਗਿਆ ਸੀ। ਪੁਲਿਸ ਵੱਲੋਂ ਉਸ ਜਗ੍ਹਾ ਦੀ ਤਲਾਸ਼ੀ ਲੈਣ 'ਤੇ ਉਥੋਂ 11 ਹਜ਼ਾਰ 250 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਿਸ 'ਤੇ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਨੂੰ ਕਬਜੇ ਵਿਚ ਲੈ ਕੇ ਉਕਤ ਵਿਅਕਤੀ ਖਿਲਾਫ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।