ਜੇਐੱਨਐੱਨ, ਅੰਮਿ੍ਤਸਰ : ਬਿਆਸ-ਅੰਮਿ੍ਤਸਰ ਜੀਟੀ ਰੋਡ 'ਤੇ ਸਥਿਤ ਸੌ ਫੁੱਟੀ ਰੋਡ 'ਤੇ ਬੁੱਧਵਾਰ ਦੀ ਸ਼ਾਮ ਤੇਜ ਰਫਤਾਰ ਟਰੱਕ ਨੇ ਅੱਗੇ ਜਾ ਰਹੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਐਕਟਿਵਾ ਸਵਾਰ ਅੌਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ। ਉੱਧਰ, ਬੀ ਡਵੀਜਨ ਥਾਣਾ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਟਰੱਕ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ। ਚਾਲਕ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ। ਵੀਰਵਾਰ ਸਵੇਰੇ ਸਿਵਲ ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਮੌਕੇ 'ਤੇ ਮੌਜੂਦ ਮੌਕੇ ਦੇ ਗਵਾਹਾਂ ਨੇ ਦੱਸਿਆ ਬੁੱਧਵਾਰ ਦੀ ਸ਼ਾਮ ਪ੍ਰਤਾਪ ਨਗਰ ਵਾਸੀ ਗੁਰਦਿਆਲ ਸਿੰਘ ਦੀ ਧੀ ਕੁਲਦੀਪ ਕੌਰ ਐਕਟਿਵਾ 'ਤੇ ਸਵਾਰ ਹੋ ਕੇ ਜੀਟੀ ਰੋਡ ਤਰਫੋਂ ਸੌ ਫੁੱਟੀ ਰੋਡ 'ਤੇ ਜਾ ਰਹੀ ਸੀ। ਜਿਵੇਂ ਹੀ ਉਸ ਦੀ ਐਕਟਿਵਾ ਸੌ ਫੁੱਟੀ ਰੋਡ 'ਤੇ ਚੜ੍ਹੀ ਤਾਂ ਪਿੱਛੋਂ ਆ ਰਹੇ ਤੇਜ ਰਫਤਾਰ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਘਟਨਾ ਸਥਾਨ 'ਤੇ ਹੀ ਕੁਲਦੀਪ ਕੌਰ ਦੀ ਮੌਤ ਹੋ ਗਈ।

ਬਾਕਸ . . .

ਐਲੀਵੇਟਿਡ ਰੋਡ 'ਤੇ ਹਾਦਸਾ

ਬੁੱਧਵਾਰ ਨੂੰ ਿਘਓ ਮੰਡੀ ਦੇ ਕੋਲ ਐਲੀਵੇਟਿਡ ਰੋਡ 'ਤੇ ਬੀਆਰਟੀਐੱਸ ਦੀ ਬੱਸ ਵਲੋਂ ਅਚਾਨਕ ਬ੍ਰੇਕ ਲੱਗਣ 'ਤੇ ਹਾਦਸਾ ਹੋ ਗਿਆ। ਬੱਸ ਦੀ ਬ੍ਰੇਕ ਲੱਗਦੇ ਹੀ ਪਿੱਛੇ ਆ ਰਹੀਆਂ ਦੋ ਕਾਰਾਂ ਇਕ ਦੇ ਬਾਅਦ ਇਕ ਕਰਕੇ ਇਕ ਦੂਜੇ ਵਿਚ ਟਕਰਾ ਗਈਆਂ। ਘਟਨਾ ਦੇ ਬਾਅਦ ਤਿੰਨਾਂ ਵਾਹਨਾਂ ਦੇ ਚਾਲਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਜਾਮ ਲੱਗਣ ਦਾ ਪਤਾ ਚੱਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਕਿਸੇ ਤਰ੍ਹਾਂ ਸਾਰਿਆਂ ਨੂੰ ਸਮਝਾ ਕੇ ਉਥੋਂ ਹਟਾਇਆ ਗਿਆ।