ਜੇਐੱਨਐੱਨ, ਅੰਮਿ੍ਤਸਰ : ਇਸਲਾਮਾਬਾਦ ਥਾਣੇ ਅਧੀਨ ਪੈਂਦੀ ਰਾਮਨਗਰ ਕਲੋਨੀ ਕੋਲ ਦੋ ਹਥਿਆਰਬੰਦ ਲੁਟੇਰਿਆਂ ਨੇ ਹਸਪਤਾਲ 'ਚ ਕੰਮ ਕਰਨ ਵਾਲੇ ਰਿਸ਼ਭ ਨਾਂ ਦੇ ਨੌਜਵਾਨ 'ਤੇ ਹਮਲਾ ਕਰ ਕੇ ਸੱਤ ਹਜ਼ਾਰ ਰੁਪਏ, ਮੋਬਾਈਲ ਤੇ ਦਸਤਾਵੇਜ਼ ਲੁੱਟ ਲਏ। ਵਾਰਦਾਤ ਬਾਰੇ ਪਤਾ ਚੱਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਰਾਮ ਨਗਰ ਕਲੋਨੀ ਵਾਸੀ ਰਿਸ਼ਭ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਕ ਨਿੱਜੀ ਹਸਪਤਾਲ 'ਚ ਨੌਕਰੀ ਕਰਦਾ ਹੈ। ਸੋਮਵਾਰ ਰਾਤ ਉਸ ਨੂੰ ਹਸਪਤਾਲ ਵਿਚ ਐਮਰਜੈਂਸੀ ਦੇ ਦੌਰਾਨ ਦੇਰੀ ਹੋ ਗਈ ਸੀ। ਲਗਪਗ ਰਾਤ 11 ਵਜੇ ਦੇ ਬਾਅਦ ਉਹ ਘਰ ਆਪਣੀ ਗਲੀ ਪੁੱਜਾ ਤਾਂ ਉਥੇ ਦੋ ਅਣਪਛਾਤੇ ਨੌਜਵਾਨ ਘੁੰਮ ਰਹੇ ਸਨ। ਇਸ ਵਿਚ ਉਨ੍ਹਾਂ ਨੇ ਆਪਣਾ ਮੋਬਾਈਲ ਕੱਿਢਆ ਤੇ ਪਰਿਵਾਰ 'ਚ ਫੋਨ ਕਰ ਕੇ ਦਰਵਾਜਾ ਖੋਲ੍ਹਣ ਦੀ ਗੱਲ ਕਹਿਣ ਲੱਗੇ। ਜਿਵੇਂ ਹੀ ਉਹ ਘਰ ਬਾਹਰ ਪੁੱਜਾ ਤਾਂ ਦੋਵਾਂ ਨੌਜਵਾਨਾਂ ਨੇ ਦਾਤਰ ਕੱਢ ਕੇ ਉਨ੍ਹਾਂ ਦੀ ਗਰਦਨ 'ਤੇ ਰੱਖ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨੇ ਦੀਆਂ ਧਮਕੀਆਂ ਦਿੱਤੀਆਂ। ਦੇਖਦੇ ਹੀ ਦੇਖਦੇ ਇਕ ਨੌਜਵਾਨ ਨੇ ਉਨ੍ਹਾਂ ਦੀ ਜੇਬ ਤੋਂ ਮੋਬਾਈਲ ਤੇ ਪਰਸ ਕੱਢ ਲਿਆ। ਪਰਸ 'ਚ ਸੱਤ ਹਜਾਰ ਰੁਪਏ ਤੇ ਜਰੂਰੀ ਦਸਤਾਵੇਜ਼ ਸਨ। ਲੁੱਟ ਦੇ ਬਾਅਦ ਮੁਲਜਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।