ਗੌਰਵ ਜੋਸ਼ੀ, ਰਈਆ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਰਿਟੇਲ ਕਰਿਆਨਾ ਐਸੋਸੀਏਸ਼ਨ, ਸਮਾਜ ਸੇਵਕ ਸਭਾ, ਦਾਣਾ ਮੰਡੀ ਮਜਦੂਰ ਯੂਨੀਅਨ ਤੇ ਆੜ੍ਹਤੀ ਐਸੋਸੀਏਸ਼ਨ ਰਈਆ ਵਲੋਂ ਸਾਂਝੇ ਤੌਰ 'ਤੇ ਰਈਆ ਵਿਖੇ ਰੋਸ ਮਾਰਚ ਕੱਿਢਆ ਤੇ ਕੇਂਦਰ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਇਹ ਆਰਡੀਨੈਂਸ ਵੱਡੀਆਂ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਹਨ, ਕਿਉਂਕਿ ੳਨ੍ਹਾਂ ਕੋਲੋਂ ਚੋਣਾਂ ਵਿਚ ਕਰੋੜਾਂ ਰੁਪਏ ਫੰਡ ਲਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਜੇ ਕਿਸਾਨ ਬਰਬਾਦ ਹੋ ਗਿਆ ਤਾਂ ਇਸ ਦੇ ਨਾਲ ਪੂਰਾ ਦੇਸ਼ ਬਰਬਾਦੀ ਦੇ ਕੰਢੇ ਪਹੁੰਚ ਜਾਵੇਗਾ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋ ਜਾਣ ਤੇ ਕਿਸਾਨ, ਮਜ਼ਦੂਰ ਤੇ ਆੜ੍ਹਤੀਏ ਖਤਮ ਹੋ ਜਾਣਗੇ। ਇਸ ਮੌਕੇ ਸੁਖਵਿੰਦਰ ਸਿੰਘ ਮੱਤੇਵਾਲ, ਹਰਜੀਪ੍ਰਰੀਤ ਸਿੰਘ ਕੰਗ, ਪ੍ਰਧਾਨ ਰਾਜੀਵ ਭੰਡਾਰੀ, ਪ੍ਰਧਾਨ ਰਾਜਨ ਵਰਮਾ, ਰਜਿੰਦਰ ਕੁਮਾਰ, ਬਲਦੇਵ ਸਿੰਘ ਬੋਦੇਵਾਲ, ਦਵਿੰਦਰ ਸਿੰਘ ਭੰਗੂ, ਸਵਿੰਦਰ ਸਿੰਘ ਰਜਧਾਨ, ਤਰਸੇਮ ਜੋਸ਼ੀ, ਸੁਨੀਲ ਕਾਲੜਾ, ਨਿਤਿਨ ਟਾਂਗਰੀ, ਸੁਖ ਖੋਜਕੀਪੁਰ, ਨਾਜਰ ਸਿੰਘ ਵਡਾਲਾ ਜ਼ਿਲ੍ਹਾ ਪ੍ਰਧਾਨ, ਮਨਮੋਹਨ ਸਿੰਘ ਪ੍ਰਧਾਨ ਰਈਆ ਮੰਡੀ, ਬਲਵਿੰਦਰ ਸਿੰਘ ਰਈਆ, ਪਿਆਰਾ ਸਿੰਘ ਵਡਾਲਾ, ਬਲਵੰਤ ਸਿੰਘ ਕਲੇਰ, ਜੈਮਲ ਸਿੰਘ ਸ਼ਾਹ, ਰਾਮ ਲੁਭਾਇਆ ਮੀਆਂਵਿੰਡ, ਸਰਿੰਦਰ ਕੁਮਾਰ ਆਦਿ ਹਾਜ਼ਰ ਸਨ।