ਰਾਜਨ ਮਹਿਰਾ, ਅੰਮਿ੍ਤਸਰ : ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਜਾਣ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ 'ਚ ਕਾਂਗਰਸ ਪਾਰਟੀ ਵੱਲੋਂ ਪੂਰਾ ਸਮਰਥਨ ਕੀਤੇ ਜਾਣ ਤੇ ਬੀਤੇ ਕੁਝ ਦਿਨ ਪਹਿਲਾਂ ਦਿੱਲੀ ਦੇ ਇੰਡੀਆ ਗੇਟ ਦੇ ਬਾਹਰ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਬਰਿੰਦਰ ਿਢੱਲੋਂ, ਪੰਜਾਬ ਇੰਚਾਰਜ ਬੰਟੀ ਸ਼ੈਲਕੇ ਤੇ ਹੋਰ ਸਾਥੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਟ੍ਰੈਕਟਰ ਨੂੰ ਸਾੜੇ ਜਾਣ ਤੇ ਦਿੱਲੀ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ 'ਚ ਹਲਕਾ ਪੱਛਮੀ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਆਸ਼ੂ ਰਵੀ ਪ੍ਰਕਾਸ਼ ਵੱਲੋਂ ਸਾਥੀਆਂ ਦੇ ਇਕੱਠ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।

ਆਸ਼ੂ ਰਵੀ ਪ੍ਰਕਾਸ਼ ਨੇ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਬਿਨ੍ਹਾਂ ਕਿਸੇ ਸੋਚ-ਵਿਚਾਰ ਦੇ ਫੈਸਲੇ ਕਰਕੇ ਦੇਸ਼ ਦੀ ਜਨਤਾ ਨੂੰ ਪਰੇਸ਼ਾਨੀਆਂ 'ਚ ਪਾ ਰਹੀ ਹੈ ਤੇ ਦੂਜੇ ਪਾਸੇ ਕਾਂਗਰਸੀ ਲੀਡਰਾਂ ਤੇ ਮਾਮਲੇ ਦਰਜ ਕਰਕੇ ਗੁੰਡਾਗਰਦੀ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜੇਕਰ ਜਲਦ ਤੋਂ ਜਲਦ ਯੂਥ ਕਾਂਗਰਸ ਦੇ ਨੇਤਾਵਾਂ 'ਤੇ ਦਰਜ ਕੀਤਾ ਗਿਆ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਯੂਥ ਕਾਂਗਰਸ ਵੱਲੋਂ ਪੂਰੇ ਦੇਸ਼ ਵਿਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।

ਇਸ ਮੌਕੇ ਰਾਜੀਵ ਛਾਬੜਾ ਮੀਤ ਪ੍ਰਧਾਨ, ਗੋਰਵ ਪਲਾਹ, ਸਿਮਰਨਜੀਤ ਸਿੰਘ, ਰਵੀ ਸ਼ਰਮਾ, ਚੇਤਨ ਸਹਿਦੇਵ, ਮੁਕੇਸ਼ ਸ਼ਰਮਾ ਆਦਿ ਹਾਜ਼ਰ ਸਨ।