ਰਮੇਸ਼ ਰਾਮਪੁਰਾ, ਅੰਮਿ੍ਤਸਰ : ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਜ਼ਿਲ੍ਹਾ ਅੰਮਿ੍ਤਸਰ ਦੇ ਕਨਵੀਨਰਜ ਜੁਗਿੰਦਰ ਸਿੰਘ, ਗੁਰਦੀਪ ਸਿੰਘ ਬਾਜਵਾ ਕੁਲਦੀਪ ਸਿੰਘ ਉਦੋਕੇ ਤੇ ਸੁਖਦੇਵ ਸਿੰਘ ਦੀ ਸਾਂਝੀ ਅਗਵਾਈ 'ਚ ਸੂਬਾਈ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਲਗਾਤਾਰ ਜਾਰੀ ਹੈ।

ਅੱਜ ਦੀ ਭੁੱਖ ਹੜਤਾਲ ਤੇ ਸੁਖਜਿੰਦਰ ਸਿੰਘ, ਰਾਹੁਲ ਕੁਮਾਰ, ਹਰਦੇਵ ਸਿੰਘ ਮਟੀਆ, ਤਲਵਿੰਦਰ ਸਿੰਘ, ਹਰਪ੍ਰਰੀਤ ਸਿੰਘ, ਬਖਸ਼ੀਸ਼ ਸਿੰਘ, ਬਲਰਾਜ ਸਿੰਘ ਭੰਗੂ, ਭਵਾਨੀ ਫੇਰ, ਸਾਵਨ ਸਿੰਘ, ਸੁਖਦੇਵ ਸਿੰਘ, ਹਰਭਾਲ ਸਿੰਘ ਤੇ ਸੁਖਨਿੰਦਰ ਸਿੰਘ ਬੈਠੇ। ਇਸ ਮੌਕੇ ਜ਼ਿਲ੍ਹਾ ਕਨਵੀਨਰਾਂ ਤੋਂ ਇਲਾਵਾ ਕਰਮਜੀਤ ਸਿੰਘ ਕੇਪੀ, ਜਸਵੰਤ ਰਾਏ ਛੇਹਰਟਾ, ਨਰਿੰਦਰ ਪ੍ਰਧਾਨ, ਸੁਰਜੀਤ ਸਿੰਘ ਗੁਰਾਇਆ, ਸਤਿਆਪਾਲ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹਰੇਕ ਵਰਗ ਨਾਲ ਬਹੁਤ ਵਾਅਦੇ ਕੀਤੇ ਪਰ ਜਦੋਂ ਪੰਜਾਬ ਦੇ ਲੋਕਾਂ ਨੇ ਸੱਤਾ ਦਾ ਸੁੱਖ ਝੋਲੀ ਪਾ ਦਿੱਤਾ ਤਾਂ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਸਾਡਾ ਸ਼ੋਸ਼ਣ ਕਰਨ ਤੇ ਲੱਗੇ ਹੋਏ ਹਨ, ਇਸ ਧੱਕੇਸ਼ਾਹੀ ਨੂੰ ਮੁਲਾਜਮ, ਪੈਨਸ਼ਨਰ ਵਰਗ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ਪ੍ਰਰੇਮ ਚੰਦ ਅਜਾਦ, ਕੁਲਦੀਪ ਸਿੰਘ ਬੱਲ, ਸਵਿੰਦਰ ਸਿੰਘ ਭੱਟੀ, ਨਿਰਮਲ ਸਿੰਘ ਅਨੰਦ ਨੇ ਕਿਹਾ ਅੱਜ ਪੰਜਾਬ ਯੂਟੀ ਵਿਚ ਜਿਲ੍ਹਾ ਪੱਧਰ ਤੇ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ 13 ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਜਥੇਬੰਦੀ ਨਾਲ ਰਾਬਤਾ ਕਾਇਮ ਨਹੀਂ ਕੀਤਾ ਹੈ, ਇਸ ਤੋਂ ਜਾਹਿਰ ਹੁੰਦਾ ਹੈ ਕਿ ਮੁਲਾਜਮ ਤੇ ਪੈਨਸ਼ਨਰ ਦੇ ਹਿੱਤ ਵਿਚ ਫੈਸਲੇ ਲੈਣ ਵਿਚ ਇਹ ਸਰਕਾਰ ਨਾਕਾਮ ਰਹੀ ਹੈ। ਇਸ ਮੌਕੇ ਕਸਮੀਰ ਸਿੰਘ ਰਾਏਪੁਰ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਛੀਨਾ, ਮਹਿੰਦਰ ਸਿੰਘ ਝੰਜੋਟੀ, ਅਮਰਜੀਤ ਸਿੰਘ, ਗੁਰਸ਼ਰਨ ਸਿੰਘ ਸੰਧੂ, ਬਲਦੇਵ ਰਾਜ ਸ਼ਰਮਾ, ਰਾਮ ਮੂਰਤੀ, ਤੀਰਥ ਰਾਮ, ਤਿਲਕ ਰਾਜ, ਵਿਜੇ ਕੁਮਾਰ, ਸੁਰਿੰਦਰ ਪਾਲ , ਸ਼ਿਵ ਨਰਾਇਣ, ਬਲਦੇਵ ਸਿੰਘ ਲਾਲੀ ਤੇ ਰੇਸ਼ਮ ਸਿੰਘ ਹਾਜ਼ਰ ਸਨ।