ਰਾਜਨ ਮਹਿਰਾ, ਅੰਮਿ੍ਤਸਰ : ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੱਲ ਰਹੇ ਦੜੇ-ਸੱਟੇ ਦੇ ਧੰਦੇ ਖ਼ਿਲਾਫ਼ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਜੈ ਗੋਪਾਲ ਤੇ ਰਾਸ਼ਟਰੀ ਚੇਅਰਮੈਨ ਸੁਧੀਰ ਕੁਮਾਰ ਸੂਰੀ ਵੱਲੋਂ ਸਾਥੀਆਂ ਦੇ ਇਕੱਠ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਜੈ ਗੋਪਾਲ ਲਾਲੀ ਤੇ ਸੁਧੀਰ ਸੂਰੀ ਨੇ ਕਿਹਾ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੱਲ ਰਹੇ ਦੜੇ-ਸੱਟੇ ਦੇ ਧੰਦੇ ਨੂੰ ਬੜੀ ਤੇਜੀ ਨਾਲ ਫੈਲਾਇਆ ਜਾ ਰਿਹਾ ਹੈ ਤੇ ਧੰਦੇਬਾਜਾਂ ਵੱਲੋਂ ਗਰੀਬ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਦੇ ਬਾਵਜੂਦ ਵੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਲਾਲੀ ਤੇ ਸੂਰੀ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਦੜ੍ਹੇ-ਸੱਟੇ ਦਾ ਧੰਦਾ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਕੁਝ ਦਿਨਾਂ ਬਾਅਦ ਹੀ ਵੱਡ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਰਾਸ਼ਟਰੀ ਯੂਥ ਪ੍ਰਧਾਨ ਹਰਦੀਪ ਸ਼ਰਮਾ ਹੈਪੀ, ਉੱਤਰ ਭਾਰਤ ਇੰਚਾਰਜ ਅਨਿਲ ਟੰਡਨ, ਪੰਜਾਬ ਇੰਚਾਰਜ ਰਮਨ ਭੱਲਾ, ਪੰਜਾਬ ਚੇਅਰਮੈਨ ਅਮਿਤ ਗਰੋਵਰ, ਰਮਨ ਪੰਡਿਤ, ਰਾਹੁਲ ਸ਼ਰਮਾ, ਭੁਪਿੰਦਰ ਪੰਡਿਤ, ਰਾਜੂ ਕਪੂਰ, ਰਾਕੇਸ਼ ਟਫੀ, ਪਵਨ ਸ਼ਰਮਾ, ਕੁਣਾਲ ਟੰਡਨ, ਅਰਜੁਨ ਟੰਡਨ, ਰਾਹੁਲ ਕੁਮਾਰ, ਇੰਦਰ ਮੋਹਨ, ਗੋਰਾ, ਮਨੀਸ਼ ਕੁਮਾਰ ਆਦਿ ਹਾਜ਼ਰ ਸਨ।