ਗੌਰਵ ਜੋਸ਼ੀ, ਰਈਆ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੇ ਸਾਂਝੇ ਤੌਰ 'ਤੇ ਚੇਅਰਮੈਨ ਬਲਕਾਰ ਸਿੰਘ ਵਡਾਲਾ, ਰਾਜੀਵ ਭੰਡਾਰੀ ਤੇ ਰਾਜਨ ਵਰਮਾ ਦੀ ਅਗਵਾਈ ਹੇਠ ਦਾਣਾ ਮੰਡੀ ਰਈਆ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਨਾਜਰ ਸਿੰਘ ਜ਼ਿਲ੍ਹਾ ਪ੍ਰਧਾਨ, ਮਨਮੋਹਨ ਸਿੰਘ ਪ੍ਰਧਾਨ ਰਈਆ ਮੰਡੀ, ਬਲਵਿੰਦਰ ਸਿੰਘ ਰਈਆ, ਪਿਆਰਾ ਸਿੰਘ ਵਡਾਲਾ, ਬਲਵੰਤ ਸਿੰਘ ਕਲੇਰ, ਕੁਲਦੀਪ ਸਿੰਘ ਸਿੰਘਪੁਰਾ, ਰਜਤ ਸ਼ਰਮਾ, ਗਿਆਨ ਸਿੰਘ ਹੋਠੀਆਂ, ਗੁਰਮੁਖ ਸਿੰਘ ਵਡਾਲਾ, ਬਲਵਿੰਦਰ ਸਿੰਘ ਥੋਥੀਆਂ, ਸੁੱਚਾ ਸਿੰਘ, ਜਸਵੰਤ ਸਿੰਘ, ਰਜਿੰਦਰ ਸਿੰਘ ਧਿਆਨਪੁਰ, ਦਿਲਬਾਗ ਸਿੰਘ ਰਮਾਣਾਚੱਕ, ਪ੍ਰਗਟ ਸਿੰਘ, ਜਸਵੰਤ ਸਿੰਘ ਬਾਲੀਆ, ਅਵਤਾਰ ਸਿੰਘ ਉਮਰਾਨੰਹਲ, ਅਜੈਬ ਸਿੰਘ ਪੱਪੂ, ਰਾਜਬੀਰ ਸਿੰਘ ਛਾਪਿਆਂਵਾਲੀ, ਜਸਬੀਰ ਸਿੰਘ ਜੈਤੋ ਸਰਜਾ ਆਦਿ ਹਾਜ਼ਰ ਸਨ। ਇਸ ਮੌਕੇ ਬਲਕਾਰ ਸਿੰਘ ਵਡਾਲਾ ਨੇ ਕਿਹਾ ਭਾਜਪਾ ਸਰਕਾਰ ਨੇ ਇਹ ਆਰਡੀਨੈਂਸ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਹਨ। ਇਨ੍ਹਾਂ ਦੇ ਲਾਗੂ ਹੋ ਜਾਣ ਤੇ ਕਿਸਾਨ, ਮਜਦੂਰ ਤੇ ਆੜਤੀਏ ਖਤਮ ਹੋ ਜਾਣਗੇ। ਉਨ੍ਹਾਂ ਕਿਹਾ ਸਾਡੀ ਇਹ ਲੜਾਈ ਇਨ੍ਹਾਂ ਕਾਲੇ ਕਾਨੂੰਨਾਂ ਦੇ ਵਾਪਸ ਹੋ ਜਾਣ ਤੱਕ ਜਾਰੀ ਰਹੇਗੀ।