ਬਲਰਾਜ ਸਿੰਘ, ਵੇਰਕਾ : ਕਮਿਊਨਿਟੀ ਹੈਲਥ ਸੈਂਟਰ ਵੇਰਕਾ ਦੀ ਲੈਬੋਰੇਟਰੀ 'ਚ ਐੱਮਐੱਲਟੀ ਰਜਿੰਦਰ ਸਿੰਘ ਗ੍ਰੇਡ-1 'ਤੇ ਟੀਮ ਵੱਲੋਂ ਸ਼ਨਿੱਚਰਵਾਰ ਕੀਤੇ 89 ਟੈਸਟ ਸੈਂਪਲਾਂ ਦੀ ਰਿਪੋਰਟ ਮੈਡੀਕਲ ਕਾਲਜ ਅੰਮਿ੍ਤਸਰ ਸਥਿਤ ਲੈਬੋਰੇਟਰੀ 'ਚ ਜਾਂਚ ਲਈ ਭੇਜੀ ਗਈ ਸੀ। ਐਤਵਾਰ ਛੁੱਟੀ ਹੋਣ ਕਾਰਨ ਸੋਮਵਾਰ ਸੀਐੱਚਸੀ ਵਿਖੇ ਪੁੱਜੀ ਟੈਸਟਾਂ ਦੀ ਰਿਪੋਰਟ ਮੁਤਾਬਕ ਸੀਐੱਚਸੀ ਵੇਰਕਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਨੇ 89 ਟੈਸਟਾਂ ਵਿਚੋਂ ਵੱਖ-ਵੱਖ ਇਲਾਕਿਆਂ ਨਾਲ ਸਬੰਧ ਰੱਖਦੇ 10 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ।

ਅਬਾਦੀ ਰਾਮ ਨਗਰ ਵੇਰਕਾ ਦੀ 26 ਸਾਲਾ ਅੌਰਤ, ਨਵੀ ਅਬਾਦੀ ਵੇਰਕਾ ਦੀ 29 ਸਾਲਾ ਅੌਰਤ, ਸਿਤਾਰਾ ਐਵੇਨਿਊ ਵੇਰਕਾ ਦਾ 34 ਸਾਲਾ ਵਿਅਕਤੀ, ਨਵੀਂ ਅਬਾਦੀ ਵੇਰਕਾ ਦੀ 45 ਸਾਲਾ ਅੌਰਤ, ਮਜੀਠਾ ਰੋਡ ਗੰਡਾ ਸਿੰਘ ਵਾਲਾ ਦੀ 70 ਸਾਲਾ ਅੌਰਤ, ਟੂਰਿਜ਼ਮ ਵਿੰਗ ਅੰਮਿ੍ਤਸਰ ਪੀਪੀ ਦਾ 32 ਸਾਲਾ ਵਿਅਕਤੀ, ਪੁਲਿਸ ਲਾਈਨ ਅੰਮਿ੍ਤਸਰ ਪੀਪੀ ਦੀ 29 ਸਾਲਾ ਅੌਰਤ, ਐਕਸਾਈਜ਼ ਸਟਾਫ ਪੀਪੀ ਅੰਮਿ੍ਤਸਰ ਦਾ 51 ਸਾਲਾ ਵਿਅਕਤੀ, ਮਹਿਲਾਂ ਵਾਲਾ 74 ਸਾਲਾ ਵਿਅਕਤੀ, ਪੰਜਵੜ੍ਹ ਤਰਨਤਾਰਨ ਦਾ 29 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ। ਵੇਰਕਾ ਦੇ 4 ਕੋਰੋਨਾ ਪਾਜ਼ੇਟਿਵਾਂ ਨੂੰ ਰੈਪਿਡ ਰਿਸਪਾਂਸ ਟੀਮ ਦੇ ਪ੍ਰਭਜੀਤ ਸਿੰਘ ਵੇਰਕਾ, ਗੁਰਦੇਵ ਸਿੰਘ ਬੱਲ, ਪਵਨ ਕੁਮਾਰ, ਜਤਿੰਦਰ ਸਿੰਘ ਨੇ ਐੱਸਐੱਮਓ ਡਾ. ਦੇਸ ਰਾਜ ਦੀਆਂ ਹਦਾਇਤਾਂ ਤੇ ਘਰਾਂ 'ਚ ਆਈਸੋਲੇਟ ਕਰ ਦਿੱਤਾ ਹੈ।

-- ਅੱਜ 123 ਟੈਸਟ ਸੈਂਪਲ ਲਏ

ਸੀਐੱਚਸੀ ਵੇਰਕਾ ਵਿਖੇ ਅੱਜ ਵੱਖ-ਵੱਖ ਇਲਾਕਿਆਂ 'ਚੋਂ ਆਏ 123 ਲੋਕਾਂ ਦੇ ਕੋਰੋਨਾ ਟੈਸਟ ਸੈਂਪਲ ਲੈ ਕੇ ਮੈਡੀਕਲ ਕਾਲਜ ਅੰਮਿ੍ਤਸਰ ਦੀ ਲੈਬੋਰੇਟਰੀ ਜਾਂਚ ਲਈ ਭੇਜੇ ਗਏ। ਐੱਸਐੱਮਓ ਡਾ. ਦੇਸ ਰਾਜ ਨੇ ਦੱਸਿਆ ਟੈਸਟਾਂ ਦੀ ਰਿਪੋਰਟ ਭਲਕੇ ਬਾਅਦ ਦੁਪਹਿਰ ਸੀਐੱਚਸੀ ਵੇਰਕਾ ਪਹੁੰਚ ਜਾਵੇਗੀ। ਜਦਕਿ ਸੀਐੱਚਸੀ ਵੇਰਕਾ ਲੈਬੋਰੇਟਰੀ 'ਚ ਕੀਤੇ 6 ਰੈਪਿਡ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ।