ਜਰਨੈਲ ਸਿੰਘ ਤੱਗੜ, ਕੱਥੂਨੰਗਲ : ਕਿਸਾਨਾਂ ਦੇ ਹੱਕਾਂ ਲਈ ਲੜਣ ਵਾਲੀ ਇਕੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਸ਼੍ਰੋਮਣੀ ਅਕਾਲੀ ਦਲ ਦਾ 'ਇਕੋ ਨਾਅਰਾ ਸਾਨੂੰ ਕਿਸਾਨ ਪਿਆਰਾ'। ਕਿਸਾਨ ਵਿਰੋਧੀ ਆਰਡੀਨੈਂਸ ਬਿੱਲਾਂ ਦੇ ਵਿਰੋਧ 'ਚ ਅਕਾਲੀ ਦਲ ਕਿਸਾਨਾਂ ਨਾਲ ਡੱਟ ਕੇ ਖੜ੍ਹਾ ਹੈ। ਉਕਤ ਪ੍ਰਗਟਾਵਾ ਸਾਬਕਾ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਸਬਾ ਕੱਥੂਨੰਗਲ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ।

ਜਿਕਰਯੋਗ ਹੈ ਕਿ ਕਿਸਾਨ ਖੇਤੀ ਵਿਰੋਧੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਦਿਨੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਾਜਪਾ ਨਾਲੋਂ ਗਠਜੋੜ ਤੋੜ ਦਿੱਤਾ। ਉਹ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਡਟ ਕੇ ਖੜ੍ਹ ਗਏ। ਹਲਕਾ ਮਜੀਠਾ ਅਧੀਨ ਪੈਂਦੇ ਕਸਬਾ ਕੱਥੂਨੰਗਲ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਪਹਿਲੀ ਅਕਤੂਬਰ ਨੂੰ ਚੰਡੀਗੜ੍ਹ ਵਿਖੇ ਖੇਤੀ ਵਿਰੋਧੀ ਆਰਡੀਨੈਂਸ ਬਿੱਲਾਂ ਦੇ ਵਿਰੋਧ 'ਚ ਕਿਸਾਨ ਮਾਰਚ ਲਈ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ। ਇਸ ਮੌਕੇ ਪਹੁੰਚੇ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਜਥੇਦਾਰ ਵੀਰ ਸਿੰਘ ਲੋਪੋਕੇ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ, ਗੁਰਪ੍ਰਤਾਪ ਸਿੰਘ ਟਿੱਕਾ, ਤਲਬੀਰ ਸਿੰਘ ਗਿੱਲ ਇੰਚਾਰਜ ਹਲਕਾ ਦੱਖਣੀ ਆਦਿ ਨੇ ਕਿਹਾ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਤੇ ਪਾਰਟੀ ਵੱਲੋਂ ਜੋ ਡਿਊਟੀ ਲਾਈ ਹੈ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਪੋ-ਆਪਣੇ ਹਲਕਿਆਂ ਵਿਚੋਂ ਭਾਰੀ ਇਕੱਠ ਕਰਕੇ ਚੰਡੀਗੜ੍ਹ ਲਈ ਰਵਾਨਾ ਹੋਵਾਂਗੇ।

ਇਸ ਮੌਕੇ ਮੇਜਰ ਸ਼ਿਵਚਰਨ ਸ਼ਿਵੀ, ਲਖਬੀਰ ਸਿੰਘ ਲੱਖਾ, ਬਲਰਾਜ ਸਿੰਘ ਅੌਲਖ, ਰਾਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ (ਸਾਰੇ ਸਿਆਸੀ ਸਲਾਹਕਾਰ ਮਜੀਠੀਆ) ਤੇ ਸਾਬਕਾ ਚੇਅਰਮੈਨ ਬਾਬਾ ਰਾਮ ਸਿੰਘ ਅਬਦਾਲ, ਮੈਨੇਜਰ ਲਖਬੀਰ ਸਿੰਘ ਕੋਟ, ਵਿਸ਼ਾਲਦੀਪ ਸਿੰਘ ਝੰਡੇ, ਜਸਪਾਲ ਸਿੰਘ ਭੋਆ, ਬਲਾਕ ਸੰਮਤੀ ਮੈਂਬਰ ਲਖਬੀਰ ਸਿੰਘ ਤੱਤਲਾ, ਸੋਨੂੰ ਬੋਪਾਰਾਏ, ਸਾਬਕਾ ਸਰਪੰਚ ਡਿੰਪਲ ਕੱਥੂਨੰਗਲ, ਹੈਪੀ ਮਾਨ, ਸੁਰਜਨ ਸਿੰਘ ਕੱਥੂਨੰਗਲ, ਸੁਖਬੀਰ ਸਿੰਘ ਲਾਲੀ ਮੈਹਣੀਆਂ, ਸੋਨਾ ਭੋਆ, ਪ੍ਰਭਦਿਆਲ ਸਿੰਘ ਝੰਡੇ, ਪ੍ਰਧਾਨ ਸਵਿੰਦਰ ਸਿੰਘ ਸੈਂਸਰਾ, ਧਨਵੰਤ ਸਿੰਘ ਸੈਂਸਰਾ, ਸੱਤ ਕੰਦੋਵਾਲੀ, ਮਲਕੀਤ ਸਿੰਘ ਸੈਂਸਰਾ, ਬੰਟੀ ਅਜਨਾਲਾ, ਮੱਖਣ ਸਿੰਘ ਸੰਤੂਨੰਗਲ, ਗੁਰਵਿੰਦਰ ਸਿੰਘ ਲਕਸ਼ਰੀ ਨੰਗਲ ਆਦਿ ਹਾਜ਼ਰ ਸਨ।