ਬਲਰਾਜ ਸਿੰਘ, ਵੇਰਕਾ : ਬੁੱਧਵਾਰ ਸੀਐੱਚਸੀ ਵੇਰਕਾ ਦੀ ਲੈਬ 'ਚ 111 ਵਿਅਕਤੀਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲੈ ਕੇ ਜਾਂਚ ਲਈ ਮੈਡੀਕਲ ਕਾਲਜ ਅੰਮਿ੍ਤਸਰ ਭੇਜੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਵੀਰਵਾਰ ਸ਼ਾਮ ਸੀਐੱਚਸੀ ਵੇਰਕਾ 'ਚ ਪੁੱਜਣ 'ਤੇ ਤਿੰਨ ਅੌਰਤਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਪਾਜ਼ੇਟਿਵ ਮਰੀਜ਼ਾਂ ਵਿਚ ਪਿੰਡ ਵੱਲ੍ਹਾ ਦੀ 30 ਸਾਲਾ ਅੌਰਤ, ਅਬਾਦੀ ਪ੍ਰਰੇਮ ਨਗਰ ਬਟਾਲਾ ਰੋਡ ਦੀ 72 ਸਾਲ ਬਜ਼ੁਰਗ ਅੌਰਤ ਤੇ ਵੇਰਕਾ ਨਾਲ ਸਬੰਧਤ 47 ਸਾਲਾ ਅੌਰਤ ਸ਼ਾਮਲ ਹੈ। ਆਰਆਰ ਟੀਮ ਦੇ ਪ੍ਰਭਜੀਤ ਸਿੰਘ ਵੇਰਕਾ, ਗਰਦੇਵ ਸਿੰਘ ਬੱਲ, ਪਵਨ ਕੁਮਾਰ ਤੇ ਜਤਿੰਦਰ ਸਿੰਘ ਵੱਲੋਂ ਸੀਐੱਚਸੀ ਵੇਰਕਾ ਦੇ ਐੱਸਐੱਮਓ ਡਾ. ਦੇਸ ਰਾਜ ਦੇ ਦਿਸ਼ਾ-ਨਿਰਦੇਸ਼ਾਂ 'ਤੇ ਘਰਾਂ 'ਚ ਆਈਸੋਲੇਟ ਕਰ ਦਿੱਤਾ ਗਿਆ।

-- 108 ਵਿਅਕਤੀਆਂ ਦੇ ਲਏ ਸੈਂਪਲ

ਐੱਸਐੱਮਓ ਡਾ. ਦੇਸ ਰਾਜ ਨੇ ਦੱਸਿਆ ਵੀਰਵਾਰ ਨੂੰ ਸੀਐੱਚਸੀ ਵੇਰਕਾ ਦੇ ਲੈਬ ਟੈਕਨੀਸ਼ੀਅਨ ਰਜਿੰਦਰ ਸਿੰਘ ਤੇ ਟੀਮ ਵੱਲੋਂ 'ਚ 108 ਵਿਅਕਤੀਆਂ ਦੇ ਸੈਂਪਲ ਲੈ ਕੇ ਮੈਡੀਕਲ ਕਾਲਜ ਦੀ ਲੈਬੋਰੇਟਰੀ 'ਚ ਜਾਂਚ ਲਈ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਸ਼ੁੱਕਰਵਾਰ ਸ਼ਾਮ ਨੂੰ ਸੀਐੱਚਸੀ ਵੇਰਕਾ 'ਚ ਪੁੱਜੇਗੀ।