ਜੇਐੱਨਐੱਨ/ਗੁਰਜਿੰਦਰ ਮਾਹਲ, ਅੰਮਿ੍ਤਸਰ : ਵੀਰਵਾਰ ਕੋਰੋਨਾ ਵਾਇਰਸ ਨਾਲ 13 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 154 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ਨਵੇਂ ਮਰੀਜ਼ਾਂ 'ਚ ਅਡੀਸ਼ਨਲ ਡਿਪਟੀ ਕਮਿਸ਼ਨਰ (ਏਡੀਸੀ) ਜੋਕਿ ਕੋਰੋਨਾ ਟੈਸਟਿੰਗ ਦੇ ਇੰਚਾਰਜ ਵੀ ਹਨ, ਸਮੇਤ ਸਿਵਲ ਸਰਜਨ ਦਫ਼ਤਰ ਦੀ ਅਕਾਊਂਟ ਬ੍ਾਂਚ 'ਚ ਕੰਮ ਕਰਦੀ ਮਹਿਲਾ ਸੁਪਰਡੈਂਟ ਵੀ ਸ਼ਾਮਲ ਹੈ। ਏਡੀਸੀ ਨੇ ਕੋਰੋਨਾ ਕਾਲ ਵਿਚ ਅਗਲੀ ਕਤਾਰ ਵਿਚ ਰਹਿ ਕੇ ਕੰਮ ਕੀਤਾ ਹੈ। ਉਹ ਕੋਰੋਨਾ ਟੈਸਟਿੰਗ ਦੇ ਇੰਚਾਰਜ ਵੀ ਸਨ ਤੇ ਰੋਜ਼ਾਨਾ ਸਰਕਾਰੀ ਹਸਪਤਾਲਾਂ 'ਚ ਜਾ ਕੇ ਟੈਸਟਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਂਦੇ ਰਹੇ। ਉਥੇ ਮਿ੍ਤਕਾਂ 'ਚ ਇਕ ਨਿਜੀ ਹਸਪਤਾਲ ਦਾ ਪੈਰਾ ਮੈਡੀਕਲ ਮੁਲਾਜ਼ਮ ਵੀ ਸ਼ਾਮਲ ਹੈ। ਵੀਰਵਾਰ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 9067 ਤਕ ਜਾ ਪੁੱਜੀ। ਇਨ੍ਹਾਂ 'ਚੋਂ 7099 ਠੀਕ ਹੋ ਚੁੱਕੇ ਹਨ, ਜਦਕਿ ਐਕਟਿਵ ਕੇਸ 1627 ਹਨ। ਮੌਤਾਂ ਦਾ ਗਿਣਤੀ 314 ਤਕ ਜਾ ਪੁੱਜੀ ਹੈ।

-- ਕਮਿਊਨਿਟੀ 'ਚੋਂ ਮਿਲੇ ਕੇਸ - 82

- ਸੰਪਰਕ ਕੇਸ - 72

-- ਇਨ੍ਹਾਂ ਦੀ ਹੋਈ ਮੌਤ

- ਮੇਨ ਬਾਜ਼ਾਰ ਮਜੀਠਾ ਵਾਸੀ 75 ਸਾਲ ਦਾ ਬਜ਼ੁੁਰਗ।

- ਨਾਮਧਾਰੀ ਕੰਡਾ ਤਰਨਤਾਰਨ ਰੋਡ ਵਾਸੀ 77 ਸਾਲ ਦਾ ਬਜ਼ੁੁਰਗ।

- ਰਈਆ ਵਾਸੀ 73 ਸਾਲ ਦਾ ਬਜ਼ੁੁਰਗ।

- ਆਈਵੀਵਾਈ ਹਸਪਤਾਲ 'ਚ ਦਾਖ਼ਲ ਰਹੀ 57 ਸਾਲਾ ਅੌਰਤ।

- ਜੀਐੱਫ ਬਲਾਕ ਵਾਸੀ 75 ਸਾਲ ਦੀ ਅੌਰਤ।

- ਸ਼ਿਵਾਲਾ ਕਾਲੋਨੀ ਵਾਸੀ 80 ਸਾਲ ਦੀ ਅੌਰਤ।

- ਪਿੰਡ ਹਰੜ ਖੁਰਦ ਵਾਸੀ 66 ਸਾਲ ਦਾ ਬਜ਼ੁੁਰਗ।

- ਨਿਜੀ ਹਸਪਤਾਲ ਦਾ 52 ਸਾਲ ਦਾ ਪੈਰਾ ਮੈਡੀਕਲ ਮੁਲਾਜ਼ਮ।

- ਨਿਜੀ ਹਸਪਤਾਲ ਦਾਖ਼ਲ ਰਿਹਾ 63 ਸਾਲ ਦਾ ਬਜ਼ੁੁਰਗ।

- ਬਟਾਲਾ ਰੋਡ ਵਾਸੀ 70 ਸਾਲ ਦਾ ਬਜ਼ੁੁਰਗ।

- ਦਸਮੇਸ਼ ਨਗਰ ਤਰਨਤਾਰਨ ਰੋਡ ਵਾਸੀ 53 ਸਾਲ ਦੀ ਅੌਰਤ।

- ਪਿੰਡ ਮਾਧੋਕੇ ਵਾਸੀ 50 ਸਾਲ ਦਾ ਵਿਅਕਤੀ।

- ਨਿਊ ਜਵਾਹਰ ਨਗਰ ਬਟਾਲਾ ਰੋਡ ਵਾਸੀ 56 ਸਾਲ ਦੀ ਅੌਰਤ।