ਗੁਰਜਿੰਦਰ ਮਾਹਲ, ਅੰਮਿ੍ਤਸਰ : ਜ਼ਿਲ੍ਹਾ ਅੰਮਿ੍ਤਸਰ 'ਚ ਬੁੱਧਵਾਰ ਕੋਰੋਨਾ ਵਾਇਰਸ ਨਾਲ 12 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 258 ਵਿਅਕਤੀਆਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚ 120 ਕੇਸ ਕਮਿਊਨਿਟੀ 'ਚੋਂ ਤੇ 138 ਕੇਸ ਸੰਪਰਕ 'ਚੋਂ ਆਏ ਹਨ। ਜਾਣਕਾਰੀ ਅਨੁਸਾਰ ਬੀਐੱਸਐੱਫ ਦੇ 49 ਜਵਾਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਰਨ ਵਾਲਿਆਂ 'ਚ ਬਟਾਲਾ ਰੋਡ ਵਾਸੀ 45 ਸਾਲਾ ਅੌਰਤ, ਅਜਨਾਲਾ ਵਾਸੀ 70 ਸਾਲਾ ਅੌਰਤ, ਇਬਨਕਲਾਂ ਵਾਸੀ 30 ਸਾਲਾ ਨੌਜਵਾਨ, ਕੋਟ ਖ਼ਾਲਸਾ ਵਾਲੀ 24 ਸਾਲਾ ਕੁੜੀ, ਸ਼ਰੀਫਪੁਰਾ ਵਾਸੀ 61 ਸਾਲਾ ਬਜ਼ੁਰਗ, ਗੋਪਾਲ ਨਗਰ ਵਾਸੀ 68 ਸਾਲਾ ਬਜ਼ੁਰਗ, ਕਾਂਗੜਾ ਕਾਲੋਨੀ 47 ਸਾਲਾ ਵਿਅਕਤੀ, ਸੰਧੂ ਕਾਲੋਨੀ ਬਟਾਲਾ ਰੋਡ ਵਾਸੀ 65 ਸਾਲਾ ਅੌਰਤ, ਗੁਰੂ ਬਾਜ਼ਾਰ ਛੇਹਰਟਾ ਵਾਸੀ 45 ਸਾਲਾ ਵਿਅਕਤੀ, ਕਸ਼ਮੀਰ ਐਵੇਨਿਊ ਵਾਸੀ 45 ਸਾਲਾ ਵਿਅਕਤੀ, ਬਟਾਲਾ ਰੋਡ 78 ਸਾਲਾ ਬਜ਼ੁਰਗ ਤੇ ਪਿੰਡ ਖਾਪੜਖੇੜੀ ਵਾਸੀ 50 ਸਾਲ ਅੌਰਤ ਸ਼ਾਮਲ ਹਨ। ਅੰਮਿ੍ਤਸਰ 'ਚ ਹੁਣ ਕੋਰੋਨਾ ਮਰੀਜ਼ਾਂ ਦਾ 201 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਹੁਣ ਤਕ ਕੁਲ 5268 ਵਿਅਕਤੀ ਕੋਰੋਨਾ ਤੋਂ ਮੁਕਤ ਹੋ ਚੁੱਕੇ ਹਨ। ਇਸ ਸਮੇਂ ਜ਼ਿਲ੍ਹੇ 'ਚ 1685 ਐਕਟਿਵ ਕੇਸ ਹਨ। ਜ਼ਿਲ੍ਹੇ 'ਚ ਹੁਣ ਕੋਰੋਨਾ ਮਰੀਜ਼ਾਂ ਦਾ ਅੰਕੜਾ 7236 ਤਕ ਜਾ ਪੁੱਜਾ ਹੈ।

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਤਾਂ ਜੋ ਐਕਟਿਵ ਕੇਸਾਂ ਦੇ ਗ੍ਰਾਫ 'ਚ ਗਿਰਾਵਟ ਆ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਕੋਰੋਨਾ ਵਾਇਰਸ ਨੂੰ ਹਰਾ ਕੇ ਜਿੱਤ ਪ੍ਰਰਾਪਤ ਕਰ ਸਕਦੇ ਹਾਂ। ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਦੇ ਲੱਛਣਾਂ ਵਿਚ ਤੇਜ਼ ਬੁਖ਼ਾਰ, ਖਾਂਸੀ, ਜੁਕਾਮ ਤੇ ਸਾਹ ਦੀ ਤਕਲੀਫ਼ ਮੁੱਖ ਤੌਰ 'ਤੇ ਸ਼ਾਮਲ ਹਨ। ਫਿਰ ਵੀ ਲੋਕ ਆਪਣੇ ਸਰੀਰ ਵਿਚ ਇਹ ਲੱਛਣ ਮਹਿਸੂਸ ਕਰਨ ਦੇ ਬਾਵਜੂਦ ਕੋਰੋਨਾ ਦਾ ਟੈਸਟ ਕਰਵਾਉਣ ਲਈ ਨਹੀਂ ਆ ਰਹੇ ਜੋ ਕਿ ਬਹੁਤ ਖ਼ਤਰਨਾਕ ਸਾਬਤ ਹੋ ਰਿਹਾ ਹੈ। ਜੇਕਰ ਸਮੇਂ ਸਿਰ ਟੈਸਟ ਕਰਵਾ ਕੇ ਤੁਸੀਂ ਡਾਕਟਰ ਕੋਲੋਂ ਦਵਾਈ ਲੈ ਲਵੋ ਤੇ ਆਪਣੇ-ਆਪ ਨੂੰ ਘਰ ਵਿਚ ਕੁਆਰੰਟੀਨ ਕਰ ਲਵੋ ਤਾਂ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਜਾਨ ਬੱਚ ਸਕਦੀ ਹੈ। ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਦੀ ਪਛਾਣ ਵੀ ਗੁਪਤ ਰੱਖੀ ਜਾ ਰਹੀ ਹੈ ਤੇ ਘਰਾਂ ਵਿਚ ਰਹਿਣ ਦੀ ਆਗਿਆ ਵੀ ਦਿੱਤੀ ਜਾ ਰਹੀ ਹੈ। ਸੋ ਟੈਸਟ ਕਰਵਾਉਣ ਵਿਚ ਕੋਤਾਹੀ ਨਾ ਵਰਤੋਂ ਤੇ ਸਮੇਂ ਸਿਰ ਟੈਸਟ ਕਰਵਾ ਕੇ ਕੋਰੋਨਾ 'ਤੇ ਜਿੱਤ ਪ੍ਰਰਾਪਤ ਕਰੋ। ਉਨ੍ਹਾਂ ਦੱਸਿਆ ਕਿ ਹੁਣ ਤਕ 283 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਨਾਲ ਮੌਤ ਹੋ ਚੁੱਕੀ ਹੈ।