ਬਲਰਾਜ ਸਿੰਘ, ਵੇਰਕਾ : ਕਮਿਊਨਿਟੀ ਹੈੱਲਥ ਸੈਂਟਰ ਵੇਰਕਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਨੇ ਦੱਸਿਆ ਪਿੰਡ ਮੂਧਲ ਸਥਿਤ ਇਕ ਸਾਬਣ ਬਨਾਉਣ ਦੀ ਫੈਕਟਰੀ 'ਚ ਕੰਮ ਕਰਦੇ ਤਿੰਨ ਕੋਰੋਨਾ ਪਾਜ਼ੇਟਿਵ ਬੱਚਿਆਂ ਦੀ ਪੁਸ਼ਟੀ ਹੋਈ ਹੈ। ਪਾਜ਼ੇਟਿਵ ਪਾਏ ਗਏ ਤਿੰਨੇ ਬੱਚਿਆਂ 'ਚ ਇਕ 10 ਸਾਲ ਦੀ ਉਮਰ, ਦੂਸਰਾ 12 ਸਾਲ ਤੇ ਤੀਸਰਾ 16 ਸਾਲ ਜੋ ਫੈਕਟਰੀ 'ਚ ਕੰਮ ਕਰਨ ਉਪਰੰਤ ਮੂਧਲ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ।

ਐੱਸਐੱਮਓ ਡਾ. ਦੇਸ ਰਾਜ ਨੇ ਦੱਸਿਆ ਉਕਤ ਤਿੰਨਾਂ ਨੇ ਰਣਜੀਤ ਐਵੇਨਿਊ ਸੈਟੇਲਾਈਟ ਹਸਪਤਾਲ ਤੋਂ ਟੈੱਸਟ ਕਰਾਏ ਸਨ ਜੋ ਰਿਪੋਰਟ ਆਉਣ ਤੇ ਪਾਜ਼ੇਟਿਵ ਪਾਏ ਗਏ। ਰੈਪਿਡ ਰਿਸਪਾਂਸ ਟੀਮ ਮੈਂਬਰਾਂ ਗੁਰਦੇਵ ਸਿੰਘ ਬੱਲ, ਪ੍ਰਭਜੀਤ ਸਿੰਘ ਵੇਰਕਾ, ਪਵਨ ਕੁਮਾਰ, ਜਤਿੰਦਰ ਸਿੰਘ ਵੱਲੋਂ ਵੇਰਕਾ ਦੇ ਐੱਸਐੱਮਓ ਡਾ. ਦੇਸ ਰਾਜ ਦੇ ਨਿਰਦੇਸ਼ਾਂ ਤੇ 108 ਐਂਬੂਲੈਂਸ ਰਾਹੀ ਤਿੰਨਾ ਕੋਰੋਨਾ ਪੀੜਤਾਂ ਨੂੰ ਮੈਰੀਟੋਰੀਅਸ ਸਕੂਲ 'ਚ ਬਣੀ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਾ ਦਿੱਤਾ ਗਿਆ ਹੈ। ਫੈਕਟਰੀ 'ਚ ਕੰਮ ਕਰਦੇ ਬਾਕੀ ਵਿਅਕਤੀਆਂ ਦੇ ਟੈਸਟ 12 ਅਗਸਤ ਨੂੰ ਛੁੱਟੀ ਹੋਣ ਕਾਰਨ 13 ਅਗਸਤ ਨੂੰ ਸੀਐੱਚਸੀ ਵੇਰਕਾ 'ਚ ਕੀਤੇ ਜਾਣਗੇ।