ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਪਾਜ਼ੇਟਿਵ ਚਾਰ ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ।ਮਿ੍ਤਕਾਂ 'ਚ ਰਈਆ ਵਾਸੀ 36 ਸਾਲ ਦਾ ਨੌਜਵਾਨ, ਫ਼ਤਿਹਪੁਰ ਰਾਜਪੂਤਾਂ ਵਾਸੀ 21 ਸਾਲਾ ਅੌਰਤ, ਪਿੰਡ ਕੰਬੋਜ਼ ਵਾਸੀ 70 ਸਾਲ ਦਾ ਬਜ਼ੁਰਗ ਤੇ ਯੂਨੀਵਰਸਲ ਇਨਕਲੇਵ ਵਾਸੀ 65 ਸਾਲਾ ਅੌਰਤ ਸ਼ਾਮਲ ਹੈ। ਕੋਰੋਨਾ ਦੇ ਨਾਲ-ਨਾਲ ਸਾਰੇ ਕਈ ਹੋਰ ਬਿਮਾਰੀਆਂ ਤੋਂ ਪੀੜਤ ਸਨ।

ਐਤਵਾਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚ 32 ਸੰਪਰਕ ਕੇਸ ਹਨ। ਇਨ੍ਹਾਂ 'ਚ ਕੰਬੋਜ ਅਜਨਾਲਾ ਤੋਂ ਤਿੰਨ, ਬੀ ਬਲਾਕ ਰਣਜੀਤ ਐਵੇਨਿਊ ਤੋਂ ਤਿੰਨ, ਨਿਊ ਵਿਸ਼ਣੂ ਪੁਰੀ ਤੋਂ ਦੋ, ਹਸਪਤਾਲ ਤੋਂ ਇਕ, ਐੱਨਡੀਵਾਈ ਕਾਲੋਨੀ ਤੋਂ ਚਾਰ, ਕਸ਼ਮੀਰ ਐਵੇਨਿਊ ਤੋਂ ਤਿੰਨ, ਦਯਾਨੰਦ ਨਗਰ ਲਾਰੈਂਸ ਰੋਡ ਛੇ ਤੇ ਅਜਨਾਲਾ ਤੋਂ ਦੋ ਮਰੀਜ਼ ਹਨ।

ਇਸੇ ਤਰ੍ਹਾਂ ਕਮਿਊਨਿਟੀ ਕੇਸ 37 ਆਏ ਹਨ। ਇਨ੍ਹਾਂ 'ਚ ਫਤਿਹਗੜ੍ਹ ਚੂੜੀਆਂ ਰੋਡ ਤੋਂ ਇਕ, ਬਹਾਦੁਰ ਨਗਰ ਤੋਂ ਇਕ, ਗਲੀ ਰਾਮ ਮੰਦਰ ਤੋਂ ਇਕ, ਮਜੀਠਾ ਰੋਡ ਗਲੀ ਨੰਬਰ-3 ਤੋਂ ਇਕ, ਚੁਗਾਵਾਂ ਤੋਂ ਇਕ, ਰਾਮ ਨਗਰ ਗੁਰੂ ਨਾਨਕ ਪੁਰਾ ਤੋਂ ਇਕ, ਖੰਡਵਾਲਾ ਤੋਂ ਇਕ, ਗੁਮਟਾਲਾ ਤੋਂ ਇਕ, ਬਾਬਾ ਦੀਪ ਸਿੰਘ ਕਾਲੋਨੀ ਛੇਹਰਟਾ ਤੋਂ ਇਕ, ਗੇਟ ਹਕੀਮਾਂ ਤੋਂ ਇਕ, ਨਾਰਾਇਣਗੜ੍ਹ ਤੋਂ ਇਕ, ਜੋਧ ਨਗਰ ਤੋਂ ਇਕ, ਬੱਲ ਕਲਾਂ ਤੋਂ ਇਕ, ਸੰਤ ਨਗਰ ਵੇਰਕਾ ਤੋਂ ਦੋ, ਈ ਬਲਾਕ ਰਣਜੀਤ ਐਵੇਨਿਊ ਤੋਂ ਇਕ, ਫ਼ਤਿਹ ਸਿੰਘ ਕਾਲੋਨੀ ਮਜੀਠਾ ਰੋਡ ਤੋਂ ਇਕ, ਭਾਰਤ ਨਗਰ ਤੋਂ ਇਕ, ਕੋਟ ਖਾਲਸਾ ਤੋਂ ਇਕ, ਵ੍ਹਾਈਟ ਐਵੇਨਿਊ ਤੋਂ ਇਕ, ਡੀਆਰ ਇਨਕਲੇਵ ਤੋਂ ਦੋ, ਨਵੀਂ ਆਬਾਦੀ ਤੋਂ ਇਕ, ਵੇਰਕਾ ਤੋਂ ਇਕ, ਕੋਆਪ੍ਰਰੇਟਿਵ ਹਸਪਤਾਲ ਤੋਂ ਇਕ, ਨਹਿਰੂ ਕਾਲੋਨੀ ਤੋਂ ਇਕ, ਹੁਕਮ ਸਿੰਘ ਰੋਡ ਤੋਂ ਇਕ, ਕਟੜਾ ਕਰਮ ਸਿੰਘ ਤੋਂ ਇਕ, ਕਸ਼ਮੀਰ ਐਵੇਨਿਊ ਤੋਂ ਇਕ, ਗੁਰੂ ਅਰਜੁਨ ਦੇਵ ਨਗਰ ਤੋਂ ਇਕ, ਬਸੰਤ ਐਵੇਨਿਊ ਤੋਂ ਇਕ, ਫ਼ਤਿਹਪੁਰ ਰਾਜਪੂਤਾਂ ਤੋਂ ਇਕ, ਜੋਸਨ ਮਾਰਕੀਟ ਇਕ ਤੇ ਕਪੂਰ ਨਗਰ ਤੋਂ ਇਕ ਮਰੀਜ਼ ਸ਼ਾਮਲ ਹੈ।

ਜ਼ਿਲ੍ਹੇ 'ਚ ਹੁਣ ਤਕ 2376 ਮਰੀਜ਼ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚੋਂ 1853 ਠੀਕ ਹੋ ਚੁੱਕੇ ਹਨ, ਜਦਕਿ 96 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 427 ਦਾ ਇਲਾਜ ਚੱਲ ਰਿਹਾ ਹੈ।

ਐੱਮਪੀ ਗੁਰਜੀਤ ਸਿੰਘ ਅੌਜਲਾ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਈ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਗੁਰਜੀਤ ਸਿੰਘ ਅੌਜਲਾ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਸੀ, ਕਿਉਂਕਿ ਉਹ ਦਿਨੇਸ਼ ਬੱਸੀ ਦੇ ਸੰਪਰਕ 'ਚ ਆਏ ਸਨ। ਇਸ ਲਈ ਆਪਣਾ ਸੈਂਪਲ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਸਥਿਤ ਇਨਫਲੂਏਂਜ਼ਾ ਲੈਬ ਭੇਜਿਆ ਸੀ। ਐਤਵਾਰ ਆਈ ਰਿਪੋਰਟ 'ਚ ਉਹ ਨੈਗੇਟਿਵ ਪਾਏ ਗਏ ਹਨ।