ਜੇਐੱਨਐੱਨ, ਅੰਮਿ੍ਤਸਰ : ਇੱਬਨ ਪਿੰਡ ਨੇੜੇ ਪਟਾਕਾ ਫੈਕਟਰੀ 'ਚ ਧਮਾਕੇ ਤੋਂ ਬਾਅਦ ਚਾਟੀਵਿੰਡ ਥਾਣੇ ਦੀ ਪੁਲਿਸ ਨੇ ਤਰਨਤਾਰਨ ਰੋਡ ਸਥਿਤ ਗੁਰੂ ਨਾਨਕ ਕਾਲੋਨੀ ਵਾਸੀ ਤਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਤਰਵਿੰਦਰ ਸਿੰਘ ਨੇ ਆਪਣੀ ਪਟਾਕਾ ਫੈਕਟਰੀ 'ਚ ਜੋ ਮਜ਼ਦੂਰ ਰੱਖੇ ਹੋਏ ਸਨ, ਉਹ ਸਾਰੇ ਮਾਹਰ ਨਹੀਂ ਸਨ। ਉਨ੍ਹਾਂ ਨੂੰ ਪਟਾਕੇ ਬਣਾਉਣ ਦੀ ਜਾਣਕਾਰੀ ਤਕ ਨਹੀਂ ਸੀ। ਬਾਵਜੂਦ ਇਸ ਦੇ ਪਟਾਕਾ ਫੈਕਟਰੀ 'ਚ ਵੱਡੇ ਪੱਧਰ 'ਤੇ ਪਟਾਕੇ ਬਣਾਏ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਸਵੇਰੇ ਫੈਕਟਰੀ 'ਚ ਅੱਗ ਲੱਗ ਗਈ ਸੀ। ਧਮਾਕੇ ਕਾਰਨ ਫੈਕਟਰੀ ਦੀਆਂ ਛੱਤਾਂ ਤੇ ਕੰਧਾਂ ਢਹਿ ਗਈਆਂ ਸਨ।