ਸੁਭਾਸ਼ ਚੰਦਰ ਭਗਤ, ਮਜੀਠਾ : ਅੰਮਿ੍ਤਸਰ ਦਿਹਾਤੀ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਐੱਸਐੱਸਪੀ ਅੰਮਿ੍੍ਤਸਰ ਦਿਹਾਤੀ ਧਰੁਵ ਦਹੀਆ ਵੱਲੋਂ ਦਿਹਾਤੀ ਇਲਾਕਿਆਂ 'ਚ ਸ਼ਰਾਬ ਤਸਕਰਾਂ 'ਤੇ ਕਾਬੂ ਪਾਉਣ ਲਈ ਸਮੂਹ ਪੁਲਿਸ ਅਧਿਕਾਰੀਆਂ ਨੂੰ ਸਖਤੀ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੌਰਾਨ ਸਬ ਡਵੀਜਨ ਮਜੀਠਾ ਅਧੀਨ ਆਉਂਦੇ ਏਰੀਏ ਵਿਚ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ ਕਰਕੇ 15 ਹਜ਼ਾਰ ਐੱਮਐੱਲ ਨਾਜਾਇਜ਼ ਸ਼ਰਾਬ ਤੇ 160 ਲਿਟਰ ਅਲਕੋਹਲ ਬਰਾਮਦ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਮਜੀਠਾ ਯੋਗੇਸ਼ਵਰ ਸਿੰਘ ਗੋਰਾਇਆ ਨੇ ਦੱਸਿਆ ਕਿ ਮਜੀਠਾ ਥਾਣਾ ਮੁਖੀ ਇੰਸਪੈਕਟਰ ਕਪਿਲ ਕੌਸ਼ਲ ਸਮੇਤ ਏਐੱਸਆਈ ਕੁਲਵੰਤ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਪਿੰਡ ਥਰੀਏਵਾਲ ਮੌਜੂਦ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਆਪਣੇ ਘਰ 'ਚ ਨਾਜਾਇਜ ਸ਼ਰਾਬ ਕੱਢਣ ਤੇ ਵੇਚਣ ਦਾ ਧੰਦਾ ਕਰਦਾ ਹੈ ਜਿਸ ਤੇ ਪੁਲਿਸ ਪਾਰਟੀ ਵੱਲੋਂ ਛਾਪਾਮਾਰੀ ਕਰਨ ਤੇ ਗੱਜਣ ਸਿੰਘ ਪੁੱਤਰ ਸੰਮਾ ਸਿੰਘ ਵਾਸੀ ਮਰੜੀ ਕਲਾਂ ਦੇ ਘਰੋਂ 7500 ਐੱਮਐੱਲ ਨਜਾਇਜ ਸ਼ਰਾਬ ਬਰਾਮਦ ਕੀਤੀ। ਇਸੇ ਤਰ੍ਹਾਂ ਏਐੱਸਆਈ ਸਰਦੂਲ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਛਾਪਾਮਾਰੀ ਕਰਨ 'ਤੇ ਨਰਿੰਦਰ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਨਾਗ ਕਲਾਂ ਘਰੋਂ 7500 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਦਾਦੂਪੁਰਾ ਰੋਡ ਮਜੀਠਾ ਵਿਖੇ ਇਕ ਘਰ 'ਚ ਛਾਪੇਮਾਰੀ ਕਰਨ 'ਤੇ 160 ਲਿਟਰ ਅਲਕੋਹਲ ਤੇ ਕੈਮੀਕਲ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਦਾਦੂਪੁਰਾ ਰੋਡ ਮਜੀਠਾ ਤੇ ਲਵਪ੍ਰਰੀਤ ਸਿੰਘ ਵਾਸੀ ਜੇਠੂਨੰਗਲ ਵਜੋ ਹੋਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਮਜੀਠਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।