ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਵਾਇਰਸ ਨੇ ਮੰਗਲਵਾਰ ਇਕ ਹੋਰ ਜਿੰਦਗੀ ਨਿਗਲ ਲਈ। ਜਵਾਹਰ ਨਗਰ ਵਾਸੀ 53 ਸਾਲ ਦੀ ਕੋਰੋਨਾ ਪਾਜ਼ੇਟਿਵ ਮਹਿਲਾ ਪੀਜੀਆਈ ਚੰਡੀਗੜ੍ਹ 'ਚ ਜੇਰੇ ਇਲਾਜ ਸੀ। ਮੰਗਲਵਾਰ ਨੂੰ ਉਸ ਨੇ ਉਥੇ ਹੀ ਆਖਰੀ ਸਾਹ ਲਿਆ। ਇਸ ਦੇ ਨਾਲ ਹੀ ਅੰਮਿ੍ਤਸਰ ਵਿਚ ਹੁਣ ਕੋਰੋਨਾ ਪੀੜਤਾਂ ਦੀ ਮੌਤ ਦਾ ਅੰਕੜਾ 85 ਤੱਕ ਜਾ ਪੁੱਜਾ ਹੈ, ਉਥੇ ਮੰਗਲਵਾਰ ਕੁੱਲ 21 ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ।

ਇਨ੍ਹਾਂ 'ਚ ਬੀਐੱਸਐੱਫ ਦੇ ਦੋ ਜਵਾਨ ਵੀ ਸ਼ਾਮਲ ਹਨ। ਪਿਛਲੇ 10 ਦਿਨਾਂ ਤੋਂ ਲਗਾਤਾਰ 40 ਤੋਂ 70 ਪਾਜ਼ੇਟਿਵ ਮਰੀਜ਼ ਰਿਪੋਰਟ ਹੋ ਰਹੇ ਸਨ।ਅੰਮਿ੍ਤਸਰ 'ਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2026 ਜਾ ਪੁੱਜੀ ਹੈ। ਹਾਲਾਂਕਿ ਇਨ੍ਹਾਂ 'ਚੋਂ 1491 ਠੀਕ ਹੋ ਚੁੱਕੇ ਹਨ, ਜਦਕਿ 450 ਐਕਟਿਵ ਕੇਸ ਹਨ। ਕੋਰੋਨਾ ਪੀੜਤ 85 ਲੋਕਾਂ ਦੀ ਜਾਨ ਚਲੀ ਗਈ।

-- ਕੰਮਿਊਨਿਟੀ ਤੋਂ ਰਿਪੋਰਟ ਹੋਏ 10

ਮਕਬੂਲਪੁਰਾ - 1

ਖੰਡਵਾਲਾ ਛੇਹਰਟਾ- 1

ਵਰਿਆਮ ਸਿੰਘ ਕਾਲੋਨੀ - 1

ਗ੍ਰੀਨ ਸਿਟੀ - 1

ਰਣਜੀਤ ਐਵੇਨਿਊ ਬੀ ਬਲਾਕ- 1

ਪੁਤਲੀਘਰ - 1

ਭੱਦਰਕਾਲੀ - 1

ਮਾਲ ਰੋਡ - 1

ਬਸੰਤ ਐਵੇਨਿਊ - 1

ਈਸਟ ਮੋਹਨ ਨਗਰ - 1

-- ਸੰਪਰਕ ਕੇਸ 11

ਹਬੀਬਪੁਰਾ - 1

ਬਾਬਾ ਬਕਾਲਾ- 3

ਕੇਅਰ ਐਂਡ ਕਿਓਰ ਹਸਪਤਾਲ - 1

ਬੀਐੱਸਐੱਸਫ ਖਾਸਾ - 2

ਗੋਲਬਾਗ - 2