ਜੇਐੱਨਐੱਨ, ਅੰਮਿ੍ਤਸਰ : ਬਿਆਸ ਪੁਲਿਸ ਨੇ ਦਾਜ ਦੇ ਦੋਸ਼ 'ਚ ਪਤੀ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਗਿ੍ਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਰਈਆ ਵਾਸੀ ਜਾਸਮੀਨ ਕੌਰ ਦੇ ਬਿਆਨ 'ਤੇ ਫਿਰੋਜਪੁਰ ਵਾਸੀ ਸ਼ਮਸ਼ੇਰ ਸਿੰਘ, ਸੱਸ ਚਰਨਜੀਤ ਕੌਰ, ਸਹੁਰਾ ਨਰਿੰਦਰ ਸਿੰਘ ਤੇ ਨਨਾਣ ਰਜਵੰਤ ਕੌਰ ਨੂੰ ਨਾਮਜ਼ਦ ਕੀਤਾ ਹੈ। ਪੀੜਤਾ ਨੇ ਦੱਸਿਆ ਜਨਵਰੀ 2020 ਨੂੰ ਉਸ ਦਾ ਵਿਆਹ ਫਿਰੋਜਪੁਰ ਦੇ ਸ਼ਮਸ਼ੇਰ ਸਿੰਘ ਨਾਲ ਹੋਇਆ ਸੀ। ਪਰ ਮੁਲਜ਼ਮਾਂ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਦਾਜ ਲਈ ਉਸ ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਸੀ।