ਮਨਿੰਦਰ ਸਿੰਘ ਗੋਰੀ, ਅੰਮਿ੍ਤਸਰ : ਮਹਾਨ ਤਪੱਸਵੀ ਪਿੰਗਲਵਾੜਾ ਦੇ ਸੰਚਾਲਕ ਭਗਤ ਪੂਰਨ ਸਿੰਘ ਦੀ 28 ਵੀਂ ਬਰਸੀ ਨੂੰ ਸਮਰਪਿਤ ਪਿੰਗਲਵਾੜਾ ਦੀ ਬ੍ਾਂਚ ਮਾਨਾਂਵਾਲਾ ਜੀਟੀ ਰੋਡ ਵਿਖੇ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ 24ਵਾਂ ਖੂਨਦਾਨ ਕੈਂਪ ਲਾਇਆ ਗਿਆ, ਜਿਸ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੋਬੁਰਜੀ ਤੋਂ ਭਗਤ ਪੂਰਨ ਸਿੰਘ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੇ ਕਾਫਲੇ ਵਿਚ ਸ਼ਾਮਲ ਹੋਏ ਤੇ ਤਲਬੀਰ ਸਿੰਘ ਗਿੱਲ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰਰੇਰਿਆ।

ਗਿੱਲ ਨੇ ਕਿਹਾ ਕਿ ਰਾਣਾ ਪਲਵਿੰਦਰ ਸਿੰਘ ਜੋ ਉਪਰਾਲਾ ਲੰਮੇ ਸਮੇਂ ਤੋਂ ਕਰ ਰਹੇ ਹਨ ਬੇਹੱਦ ਸ਼ਲਾਘਾਯੋਗ ਹੈ। ਪਿੰਗਲਵਾੜਾ ਵਿਖੇ ਰਾਣਾ ਪਲਵਿੰਦਰ ਸਿੰਘ ਨੂੰ ਬੀਬੀ ਇੰਦਰਜੀਤ ਕੌਰ, ਮਾਸਟਰ ਰਾਜਬੀਰ ਸਿੰਘ, ਕਰਨਲ ਬਾਵਾ ਸਿੰਘ ਤੇ ਸਮੂਹ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਤੇ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਰਾਣਾ ਪਲਵਿੰਦਰ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨਦਾਨ ਕਰਨਾ ਮਹਾਨ ਦਾਨ ਹੈ, ਇਸ ਲਈ ਹਰੇਕ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ।

ਖੂਨਦਾਨ ਕਰਨ ਨਾਲ ਕਈ ਲੋੜਵੰਦ ਮਰੀਜ਼ਾਂ ਦੀ ਬਚਾਉਂਦਾ ਹੈ। ਗੁਰੂ ਰਾਮਦਾਸ ਹਸਪਤਾਲ ਤੇ ਗੁਰੂ ਨਾਨਕ ਹਸਪਤਾਲ ਦਾ ਸਮੂਹ ਸਟਾਫ ਮੌਜੂਦ ਸਨ। ਇਸ ਮੌਕੇ ਸਮਾਜ ਸੇਵੀ ਤੇ ਸਰਪੰਚ ਮਨਜਿੰਦਰ ਸਿੰਘ, ਏਐਸਆਈ, ਕੁਲਦੀਪ ਸਿੰਘ ਰਿਆੜ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ ਛੀਨਾ ਸਹਾਇਕ ਸਕੱਤਰ ਤਲਬੀਰ ਸਿੰਘ ਗਿੱਲ, ਏਐੱਸਆਈ ਕੁਲਵਿੰਦਰ ਸਿੰਘ, ਮੁਖਤਾਰ ਸਿੰਘ ਸੈਕਟਰੀ ਪਿੰਗਲਵਾੜਾ, ਤਿਲਕ ਰਾਜ, ਹਰਪਾਲ ਸਿੰਘ ਸੰਧੂ, ਗੁਰਮੀਤ ਸਿੰਘ ਚੋਹਾਨ, ਨਵਪ੍ਰਰੀਤ ਸਿੰਘ ਰਾਹੀ, ਹਰਪ੍ਰਰੀਤ ਸਿੰਘ, ਗੁਲਜਾਰ ਸਿੰਘ, ਸੁਖਪਾਲ ਸਿੰਘ ਬਿੱਟਾ, ਕਾਬਲ ਸਿੰਘ, ਹਰਮਨ ਸਿੰਘ ਮਾਹਲ, ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ ਮਜੀਠਾ, ਮਨਦੀਪ ਸਿੰਘ, ਮਨਦੀਪ ਸਿੰਘ, ਮੰਗਲ ਸਿੰਘ ਮੰਨੂ ਗਿੱਲ, ਮਨਦੀਪ ਸਿੰਘ ਮੰਨੂ, ਗੁਰਦੇਵ ਸਿੰਘ ਦੇਬੂ, ਸਾਗਰ ਸਿੰਘ, ਸੰਨੀ ਅੰਬਰਸਰੀਆ, ਸਰਬਜੀਤ ਸਿੰਘ ਘੋਤੜਾ, ਸਿਮਰਜੀਤ ਸਿੰਘ ਅਜਨਾਲ ਆਦਿ ਵੱਡੀ ਗਿਣਤੀ ਵਿਚ ਨੋਜਵਾਨਾਂ ਨੇ ਖੂਨਦਾਨ ਕੀਤਾ। ਪਿੰਗਲਵਾੜਾ ਦੀ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਨੇ ਖੂਨਦਾਨ ਕਰਨ ਵਾਲਿਆਂ ਨਾਲ ਯਾਦਗਾਰੀ ਤਸਵੀਰਾਂ ਖਿਚਵਾਉਂਦਿਆਂ ਨੌਜਵਾਨਾਂ ਨੂੰ ਸਾਲ ਵਿਚ ਇਕ ਵਾਰ ਖੂਨਦਾਨ ਕਰਨ ਲਈ ਪ੍ਰਰੇਰਿਆ ਤੇ ਉਨ੍ਹਾਂ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕਮਜੋਰੀ ਨਹੀਂ ਆਉਂਦੀ।

-- ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਇਕ ਰੀਡ ਦੀ ਹੱਡੀ ਤੋਂ ਪੀੜਤ ਭੁਪਿੰਦਰ ਸਿੰਘ ਵੀ ਵੀਲ੍ਹ ਚੇਅਰ ਤੇ ਵਾਕਰ ਦੇ ਸਹਾਰੇ ਖੂਨਦਾਨ ਕਰਨ ਲਈ ਪੁੱਜਾ ਤੇ ਬੀਬੀ ਇੰਦਰਜੀਤ ਕੌਰ ਨੇ ਉਸ ਨੂੰ ਆਪ ਭੁਪਿੰਦਰ ਸਿੰਘ ਨੂੰ ਖੂਨਦਾਨ ਕਰਨ ਵਾਲੇ ਕਮਰੇ ਅੰਦਰ ਲੈ ਕੇ ਆਏ। ਭੁਪਿੰਦਰ ਸਿੰਘ ਨੇ ਕਿਹਾ ਉਨ੍ਹਾਂ ਦੀ ਰੀਡ ਦੀ ਹੱਡੀ ਤੇ ਸੱਟ ਲੱਗ ਗਈ ਸੀ ਪਰ ਉਨ੍ਹਾਂ ਨੂੰ ਪਿੰਗਲਵਾੜਾ ਵਿਖੇ ਖੂਨਦਾਨ ਕਰਕੇ ਮਨ ਨੂੰ ਬੇਹੱਦ ਸ਼ਾਂਤੀ ਮਿਲਦੀ ਹੈ।