ਬਲਜਿੰਦਰ ਸਿੰਘ ਰੰਧਾਵਾ, ਚੌਕ ਮਹਿਤਾ : ਸੀਬੀਐੱਸਈ ਬੋਰਡ ਵੱਲੋਂ ਐਲਾਨੇ 10ਵੀਂ ਦੇ ਨਤੀਜੇ 'ਚ ਗੁਰੂ ਨਾਨਕ ਦੇਵ ਗਲੋਬਲ ਅਕੈਡਮੀ ਨਾਥ ਦੀ ਖੂਹੀ (ਚੰਨਣਕੇ) ਦੇ ਲਵਜੋਤਪ੍ਰਰੀਤ ਸਿੰਘ ਨੇ 98.6 ਫੀਸਦੀ ਨੰਬਰ ਲੈ ਕੇ ਜ਼ਿਲ੍ਹੇ 'ਚ ਟਾਪ ਕਰਨ ਦਾ ਮਾਣ ਹਾਸਲ ਕੀਤਾ ਹੈ। ਇਸ ਮੌਕੇ ਸਕੂਲ਼ ਪਿ੍ਰੰ. ਰਿਤੂ ਖਨੇਜਾ ਨੇ ਕਿਹਾ ਉਨ੍ਹਾਂ ਦੇ ਸਕੂਲ਼ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸ਼ਾਨਦਾਰ ਰਿਹਾ ਤੇ ਸਾਰੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ।

ਉਨ੍ਹਾਂ ਕਿਹਾ ਸਕੂਲ਼ ਦੇ ਵਿਦਿਆਰਥੀ ਲਵਜੋਤ ਨੇ 98.6 ਫੀਸਦੀ ਨੰਬਰ ਹਾਸਲ ਕਰਦੇ ਹੋਏ ਜ਼ਿਲ੍ਹੇ 'ਚ ਪਹਿਲੀ ਪੁਜੀਸ਼ਨ ਪ੍ਰਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ, ਜਦਕਿ ਹੋਰਨਾਂ 'ਚ ਗੁਰਜਿੰਦਰ ਸਿੰਘ ਤੇ ਜਸ਼ਨਪ੍ਰਰੀਤ ਕੌਰ ਨੇ 97.6 ਫੀਸਦੀ ਤੇ ਅਮੀਜੋਤ ਕੌਰ ਨੇ 95.2 ਫੀਸਦੀ ਨੰਬਰ ਹਾਸਲ ਕਰਦੇ ਹੋਏ ਵਧੀਆ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਸਕੂਲ਼ ਮੈਨੇਜਿੰਗ ਡਾਇਰੈਕਟਰ ਕੁਲਜੀਤ ਸਿੰਘ ਬਾਠ ਤੇ ਡਾਇਰੈਕਟਰ ਕੁਲਵੰਤ ਕੌਰ ਨੇ ਇੰਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਮੁੱਖ ਪ੍ਰਬੰਧਕ ਮਨਜੀਤ ਕੌਰ, ਨੀਤੂ ਸ਼ਰਮਾ ਤੇ ਰਮਨਦੀਪ ਕੌਰ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਉਨ੍ਹਾਂ ਨੂੰ ਉਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।