ਜਸਪਾਲ ਸ਼ਰਮਾ, ਜੰਡਿਆਲਾ ਗੁਰੂ : ਮਿਸਲ ਸ਼ਹੀਦਾ ਤਰਨਾ ਦਲ ਦੇ ਮੁੱਖ ਜਥੇਦਾਰ ਬਾਬਾ ਗੱਜਣ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਦਸਵੀਂ ਈ ਪ੍ਰਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਮਾਤ ਦੇ ਸਾਰੇ ਹੀ ਵਿਦਿਆਰਥੀਆਂ ਦੇ ਚੰਗੇ ਨੰਬਰ ਆਉਣ ਕਾਰਨ ਨਤੀਜਾ 100 ਫ਼ੀਸਦੀ ਰਿਹਾ।

ਸਕੂਲ ਦੇ 15 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਵਿਚ ਹਰਨੂਰ ਕੌਰ ਪਿੰਡ ਭੰਗਵਾਂ ਨੇ 88 ਫ਼ੀਸਦੀ ਲੈ ਕੇ ਪਹਿਲਾ, ਨਵਰੀਤ ਕੌਰ ਪਿੰਡ ਥੋਥੀਆਂ ਨੇ 83 ਫ਼ੀਸਦੀ ਨਾਲ ਦੂਸਰਾ ਸਥਾਨ ਤੇ ਸੁਭਨੀਤ ਕੌਰ ਪਿੰਡ ਮੱਲੀਆਂ ਨੇ 79 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਬਾਬਾ ਗੱਜਣ ਸਿੰਘ ਤੇ ਪਿ੍ਰੰਸੀਪਲ ਪਲਵਿੰਦਰਪਾਲ ਸਿੰਘ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।