14 ਲੋਕਾਂ ਦੇ ਖਿਲਾਫ ਕੇਸ ਦਰਜ

ਪ੍ਰਤਾਪ ਸਿੰਘ, ਤਰਨਤਾਰਨ : ਕੋਵਿਡ-19 ਦੇ ਚੱਲਦਿਆਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ ਦੀ ਸਰਾਂ 'ਚ ਇਕਾਂਤਵਾਸ ਕੀਤੇ 14 ਵਿਅਕਤੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਬਾਹਰ ਘੁੰਮਦੇ ਰਹੇ। ਜਿਸ ਤਹਿਤ ਥਾਣਾ ਝਬਾਲ ਦੀ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨੂੰ ਵੇਖਦਿਆਂ ਸਰਕਾਰ ਵੱਲੋਂ ਬਾਹਰ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਕਰਨ ਦੇ ਹੁਕਮ ਦਿੱਤੇ ਹੋਏ ਹਨ। ਜਿਸ ਤਹਿਤ ਰਣਜੀਤ ਸਿੰਘ ਵਾਸੀ ਭੈਣੀ ਮੱਸਾ ਸਿੰਘ, ਸਤਨਾਮ ਸਿੰਘ ਵਾਸੀ ਰਟੌਲ, ਰਜਿੰਦਰ ਸਿੰਘ ਵਾਸੀ ਮੁਗਲਾਨੀ, ਦੀਪਕ ਸਿੰਘ ਵਾਸੀ ਕੈਰੋਂ, ਗੁਰਲਾਲ ਸਿੰਘ ਵਾਸੀ ਵਾਂ ਤਾਰਾ ਸਿੰਘ, ਵਤਨਪ੍ਰਰੀਤ ਸਿੰਘ ਵਾਸੀ ਕੋਟ ਧਰਮ ਚੰਦ ਕਲਾਂ, ਕੁਲਜਿੰਦਰ ਸਿੰਘ ਵਾਸੀ ਘੁੱਗਾ, ਪਵਨ ਸਿੰਘ, ਗੁਰਵਿੰਦਰ ਸਿੰਘ ਵਾਸੀ ਖਡੂਰ ਸਾਹਿਬ, ਮਨਜੀਤ ਸਿੰਘ ਵਾਸੀ ਟਾਂਡਾ, ਹਰਵਿੰਦਰ ਸਿੰਘ ਵਾਸੀ ਦਬੁਰਜੀ, ਨਿਰਮਲ ਸਿੰਘ ਵਾਸੀ ਕਲਸ, ਮਹਾਂਬੀਰ ਸਿੰਘ ਵਾਸੀ ਧਗਾਨਾ ਅਤੇ ਕੋਮਲਦੀਪ ਸਿੰਘ ਵਾਸੀ ਹਰੀਕੇ ਠੱਠੀਆਂ ਇਕਾਂਤਵਾਸ ਦੀ ਉਲੰਘਣਾ ਕਰਦੇ ਹੋਏ ਬਾਹਰ ਘੁੰਮਦੇ ਰਹੇ। ਅਜਿਹਾ ਕਰਕੇ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਬੜਾਵਾ ਦਿੱਤਾ ਹੈ। ਜਿਸ ਤਹਿਤ ਪੁਲਿਸ ਨੇ ਉਕਤ ਲੋਕਾਂ ਦੇ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਹੈ।