ਜਸਪਾਲ ਸ਼ਰਮਾ, ਜੰਡਿਆਲਾ ਗੁਰੂ : ਆੜ੍ਹਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਵੱਲੋਂ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਆਰਡੀਨੈਂਸ ਦਾ ਵਿਰੋਧ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਵੱਲੋਂ ਐੱਸਡੀਐੱਮ-1 ਵਿਕਾਸ ਹੀਰਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ 'ਚ ਕਿਹਾ ਗਿਆ ਹੈ ਕਿ ਜੇਕਰ ਇਹ ਆਰਡੀਨੈਂਸ ਲਾਗੂ ਹੋ ਗਿਆ ਤਾਂ ਆੜ੍ਹਤੀਏ, ਮਜ਼ਦੂਰ ਤੇ ਕਿਸਾਨਾਂ ਦਾ ਮੰਦਾ ਹਾਲ ਹੋ ਜਾਏਗਾ।

ਆੜ੍ਹਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਨੇ ਦੱਸਿਆ ਜੇਕਰ ਪ੍ਰਧਾਨ ਮੰਤਰੀ ਵੱਲੋਂ ਇਹ ਆਰਡੀਨੈਂਸ ਵਾਪਸ ਨਹੀਂ ਲਿਆ ਤਾਂ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਸੱਦੇ ਤੇ 20 ਜੁਲਾਈ ਨੂੰ ਮੰਡੀਆਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਇਸ ਆਰਡੀਨੈਂਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀ ਹੋਣ ਦੇਣਗੇ। ਇਸ ਮੌਕੇ ਮਨਜਿੰਦਰ ਸਿੰਘ ਸਰਜਾ ਤੋਂ ਇਲਾਵਾ ਮਹਿੰਦਰ ਸਿੰਘ ਛੱਜਲਵੱਡੀ, ਰਮੇਸ਼ ਕੁਮਾਰ ਬੱਸੀ, ਰਸ਼ਪਾਲ ਸਿੰਘ ਪਾਸੀ, ਰਮਨ ਕੁਮਾਰ ਰੋਮੀ, ਸੁਰਜੀਤ ਸਿੰਘ ਕੰਗ, ਅਮਨਦੀਪ ਸਿੰਘ, ਅਮਿਤ ਅਰੋੜਾ, ਸੁਰਿੰਦਰ ਸਿੰਘ ਹੇਰ, ਸਰਬਜੀਤ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।