ਅਮਨਦੀਪ ਸਿੰਘ, ਅੰਮਿ੍ਤਸਰ : ਬਾਲੀਵੁੱਡ ਹੋਵੇ ਜਾਂ ਪਾਲੀਵੁੱਡ ਇਕ ਗੱਲ ਸਾਫ ਹੈ ਕਿ ਫਿਲਮ ਇੰਡਸਟਰੀ 'ਚ ਕਲਾਕਾਰ ਨੂੰ ਕੰਮ ਉਸ ਦੀ ਕਿਸਮਤ ਦਿਵਾਉਂਦੀ ਹੈ ਜਾਂ ਉਸ ਦੇ ਚੰਗੇ ਸੰਪਰਕ ਹੋਣ। ਇਸੇ ਅਧਾਰ ਨੂੰ ਦਰਸਾਉਂਦੀ ਇਕ ਟੈਲੀ ਫਿਲਮ 'ਕਸ਼ਮਕਸ਼' ਨੂੰ ਵੰਨਬਰੋਜ਼ ਪ੍ਰਰੋਡਕਸ਼ਨ ਦੇ ਦੇ ਡਾਇਰੈਕਟਰ ਕਰਨ ਅਹੂਜਾ ਨੇ ਪ੍ਰਰੋਡਿਊਸ ਤੇ ਡਾਇਰੈਕਟ ਕੀਤਾ ਹੈ, ਜਦਕਿ ਪਵਨ ਕੁਮਾਰ ਨੇ ਸਕਰਿਪਟ ਲਿਖੀ ਹੈ। ਫਿਲਮ 'ਚ ਮੁੱਖ ਭੂਮਿਕਾ ਅਦਾਕਾਰ ਤੇ ਏਆਰ ਮਿਜਿਜ਼ ਪੰਜਾਬ ਤਮੰਨਾ ਮਹਾਜਨ, ਮਮਤਾ ਮਲਹੋਤਰਾ, ਕਰਨ ਅਹੂਜਾ, ਵਰਿੰਦਰ ਮਹਾਜਨ, ਗਗਨ ਵਾਲੀਆ ਤੇ ਬਾਲ ਕਲਾਕਾਰ ਵੈਸ਼ਨਵੀ ਮਹਿਰਾ ਨੇ ਨਿਭਾਈ ਹੈ। ਜਿਕਰਯੋਗ ਹੈ ਕਿ ਵੈਸ਼ਨਵੀ ਮਹਿਰਾ ਨੇ ਵੰਨ ਬਰੋਜ ਵਲੋਂ ਕਰਵਾਏ ਗਏ ਸ਼ੋਅ 'ਦਾ ਹਿਡਨ ਸਟਾਰ ਸੀਜਨ-2' 'ਚ ਜੂਨੀਅਰ ਮਾਡਲਿੰਗ 'ਚ ਜੇਤੂ ਰਹੀ ਸੀ। ਫਿਲਮ 'ਚ ਟਾਇਟਲ ਗੀਤ ਤੇਜੀ ਸੰਧੂ ਨੇ ਗਾਇਆ ਹੈ ਤੇ ਮਿਊਜਿਕ ਬੰਟੀ ਰੋਕਸ ਨੇ ਦਿੱਤਾ ਹੈ। ਇਸ ਫਿਲਮ ਦੇ ਕੋ-ਪ੍ਰਰੋਡਿਊਸਰ ਰੇਨੂੰ ਧੰਨੋਤਰਾ, ਫਿਲਮ ਡਿਜਾਈਨਰ ਵਰੁਣ ਵਿਨੋਦ ਸ਼ਰਮਾ, ਪ੍ਰਰੋਡਕਸ਼ਨ ਮੈਨੇਜਰ ਰੋਹਨ ਆਰ.ਵੀ ਹਨ। 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਕਰਨ ਅਹੂਜਾ ਨੇ ਦੱਸਿਆ ਅੱਜ 17 ਜੁਲਾਈ ਨੂੰ ਇਹ ਫਿਲਮ ਵੰਨਬਰੋਜ਼ ਦੇ ਯੂਟਿਊਬ ਚੈਨਲ ਤੋਂ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਭੱਜਦੋੜ ਭਰੀ ਜਿੰਦਗੀ 'ਚ ਵੀ ਅਕਸਰ ਲੋਕ ਬੇਸ਼ੱਕ ਬੁਲੰਦੀਆਂ ਦੀਆਂ ਉਚਾਈਆਂ ਤਾਂ ਛੂਹ ਲੈਂਦੇ ਹਨ ਪਰ ਉਹ ਇਕੱਲੇਪਨ 'ਚ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕੋਰੋਨਾ ਮਹਾਮਾਰੀ ਦੌਰਾਨ ਲਾਕਡਾਊਨ 'ਚ ਬਹੁਤ ਸਾਰੇ ਲੋਕ ਡਿਪਰੈਸ਼ਨ ਤੇ ਇਕੱਲੇਪਨ ਦਾ ਸ਼ਿਕਾਰ ਹੋਏ ਹਨ। ਇਹ ਫਿਲਮ ਕੁਝ ਅਜਿਹਾ ਹੀ ਸੁਨੇਹਾ ਸਮਾਜ ਨੂੰ ਦੇਵੇਗੀ ਕਿ ਸਾਨੂੰ ਆਪਣੀ ਖੂਬਸੂਰਤ ਜਿੰਦਗੀ ਨੂੰ ਖਤਮ ਕਰਨ ਦੀ ਬਜਾਏ ਆਪਣੇ ਪਰਿਵਾਰ ਬਾਰੇ ਸੋਚਣਾ ਚਾਹੀਦਾ ਹੈ। ਕਰਨ ਅਹੂਜਾ ਨੇ ਦੱਸਿਆ ਇਸ ਫਿਲਮ 'ਚ ਜਿਆਦਾਤਰ ਉਨ੍ਹਾਂ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ, ਜਿਨ੍ਹਾਂ ਨਾਲ ਵੰਨ ਬਰੋਜ਼ ਪ੍ਰਰੋਡਕਸ਼ਨ ਨੇ ਉਨ੍ਹਾਂ ਨੂੰ ਮੌਕਾ ਦੇਣ ਦਾ ਵਾਅਦਾ ਕੀਤਾ ਸੀ।

-- ਛੇਤੀ ਕਈ ਪ੍ਰਰੋਜੈਕਟ ਲਿਆਂਦੇ ਜਾ ਰਹੇ : ਅਹੂਜਾ

ਵੰਨ-ਬਰੋਜ ਪ੍ਰਰੋਡਕਸ਼ਨ ਵਲੋਂ ਨਵੀਂ ਪੀੜ੍ਹੀ ਨੂੰ ਆਪਣਾ ਹੁਨਰ ਨਿਖਾਰਣ ਤੇ ਦਰਸ਼ਕਾਂ ਸਾਹਮਣੇ ਲਿਆਉਣ ਲਈ ਕਈ ਵੱਡੇ ਪ੍ਰਰੋਜੈਕਟ ਲਿਆਂਦੇ ਜਾ ਰਹੇ ਹਨ, ਜਿਸ 'ਚ ਬੱਚਿਆਂ ਤੋਂ ਲੈ ਕੇ ਕਈ ਨੌਜਵਾਨ ਤੇ ਸੀਨੀਅਰ ਕਲਾਕਾਰ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਬਹੁਤ ਸਾਰੇ ਹੋਣਹਾਰ ਛੋਟੇ ਤੋਂ ਵੱਡੇ ਕਲਾਕਾਰਾਂ 'ਚ ਹੁਨਰ ਤਾਂ ਬਹੁਤ ਹੈ ਪਰ ਕਿਸੇ ਨਾ ਕਿਸੇ ਕਾਰਨ ਅੱਗੇ ਨਹੀਂ ਵਧ ਪਾ ਰਹੇ ਹਨ। ਅਜਿਹੇ ਕਲਾਕਾਰਾਂ ਨੂੰ ਵੰਨ-ਬਰੋਜ ਪ੍ਰਰੋਡਕਸ਼ਨ ਇਕ ਮੰਚ ਮੁਹੱਈਆ ਕਰਵਾਏਗਾ ਤੇ ਲੋੜਵੰਦ ਕਲਾਕਾਰਾਂ ਨੂੰ ਆਪਣੀ ਪਛਾਣ ਕਾਇਮ ਕਰਨ ਵਿਚ ਹਰ ਸੰਭਵ ਮਦਦ ਵੀ ਕਰਾਂਗੇ।

-- 'ਇੰਡੀਅਨ ਸਟਾਰ ਆਈਕੋਨ ਐਵਾਰਡ-2019' ਵੀ ਕਰ ਚੁੱਕੇ ਹਾਸਲ

ਜਿਕਰਯੋਗ ਹੈ ਕਿ ਵੰਨ-ਬਰੋਜ ਪ੍ਰਰੋਡਕਸ਼ਨ ਤੇ ਵੰਨ-ਬਰੋਜ ਟੀਵੀ ਐਪ ਦੇ ਐੱਮਡੀ ਤੇ ਫਾਊਂਡਰ ਕਰਨ ਅਹੂਜਾ ਨੂੰ 'ਇੰਡੀਅਨ ਸਟਾਰ ਆਈਕੋਨ ਐਵਾਰਡ-2019' ਦਾ ਸਨਮਾਨ ਵੀ ਹਾਸਲ ਹੋਇਆ ਹੈ। ਇੰਡੀਆ ਸਟਾਰ ਬੁੱਕ ਆਫ ਰਿਕਾਰਡ ਵਲੋਂ ਕਰਵਾਇਆ ਗਿਆ ਸੀ, ਜਿਸ 'ਚ ਸਮਾਜ ਸੇਵਕਾਂ ਤੇ ਹੋਰ ਸਮਾਜਿਕ ਗਤੀਵਿਧੀਆਂ ਵਾਲੀਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।