ਜੇਐੱਨਐੱਨ, ਅੰਮਿ੍ਤਸਰ : ਪੰਜਾਬ ਸਰਕਾਰ ਨੇ ਕੋਵਿਡ-19 ਦੇ ਖਤਰੇ ਨੂੰ ਦੇਖਦੇ ਹੋਏ ਜਿੱਥੇ ਪੰਜ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਗਾਈ, ਉਥੇ ਹੀ ਵਿਆਹ ਸਮਾਗਮ 'ਚ ਵੀ ਮਹਿਮਾਨਾਂ ਦੀ ਗਿਣਤੀ 50 ਤੋਂ ਘਟਾ ਕੇ 30 ਕਰ ਦਿੱਤੀ। ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਐੱਫਆਈਆਰ ਦਰਜ ਕਰਨ ਦੇ ਆਦੇਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਹਨ। ਹੈਰਾਨੀ ਦੀ ਗੱਲ ਹੈ ਕਿ ਸਖ਼ਤ ਆਦੇਸ਼ਾਂ ਦੇ ਬਾਅਦ ਵੀ ਲੋਕ ਹੀ ਨਹੀਂ ਸਰਕਾਰੀ ਕਰਮਚਾਰੀ ਤੇ ਆਗੂ ਵੀ ਸੁਧਰਣ ਨੂੰ ਤਿਆਰ ਨਹੀਂ। ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਦੇ ਸਾਹਮਣੇ ਬੇਵਸ ਦਿਖਦਾ ਹੈ। ਸ਼ਹਿਰ 'ਚ ਪਟਵਾਰ ਯੂਨੀਅਨ ਦੀ ਚੋਣ 'ਤੇ ਦੋ ਸਿਆਸੀ ਪ੍ਰਰੋਗਰਾਮ ਹੋਏ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਲੋਕ ਮੌਜੂਦ ਹੋਏ ਪਰ ਕਾਰਵਾਈ ਕਿਸੇ 'ਤੇ ਵੀ ਨਹੀਂ ਹੋਈ।

-- ਪਟਵਾਰ ਯੂਨੀਅਨ ਚੋਣ 'ਚ ਉਡਾਈਆਂ ਸੀਐੱਮ ਆਦੇਸ਼ਾਂ ਦੀਆਂ ਧੱਜੀਆਂ

ਦਾ ਰੈਵੀਨਿਊ ਪਟਵਾਰ ਯੂਨੀਅਨ ਦੇ ਮੰਗਲਵਾਰ ਨੂੰ ਰਣਜੀਤ ਐਵੇਨਿਊ ਬੀ ਬਲਾਕ ਬੱਲੇਬਾਲ ਰੈਸਟੋਰੈਂਟ 'ਚ ਸਾਲਾਨਾ ਚੋਣ ਪ੍ਰਰੋਗਰਾਮ ਹੋਇਆ। ਇਸ 'ਚ ਪੰਜਾਬ ਕਾਨੂੰਗੋ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਦੀ ਹਾਜ਼ਰੀ 'ਚ ਕਰੀਬ 55 ਪਟਵਾਰੀਆਂ ਤੇ ਹੋਰਨਾਂ ਨੇ ਹਿੱਸਾ ਲਿਆ। ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਇਹ ਪ੍ਰਰੋਗਰਾਮ ਸ਼ਾਮ ਤਿੰਨ ਵਜੇ ਤੱਕ ਚੱਲਿਆ। ਇਕੱਠੇ ਲੋਕਾਂ ਨੇ ਚੋਣ 'ਚ ਹਿੱਸਾ ਲੈਣ ਦੇ ਬਾਅਦ ਨਾਲ ਖਾਣਾ ਵੀ ਖਾਧਾ। ਨਾ ਤਾਂ ਇਸ ਦੀ ਭਿਨਕ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜੀ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਦੇ ਕੋਲ ਪੁੱਜੀ।

-- ਯੂਥ ਕਾਂਗਰਸ ਨੇ ਕੱਢੀ ਸਾਈਕਲ ਰੈਲੀ

ਪੈਟਰੋਲ ਤੇ ਡੀਜਲ ਦੇ ਵਧੇ ਰੇਟਾਂ ਖ਼ਿਲਾਫ਼ ਯੂਥ ਕਾਂਗਰਸ ਨੇ ਸਿਮਨਜੀਤ ਸਿੰਘ ਰਾਜਪੂਤ ਦੀ ਅਗਵਾਈ 'ਚ ਸਾਈਕਲ ਰੈਲੀ ਕੱਢੀ। ਹਲਕਾ ਦੱਖਣੀ ਵਿਧਾਨਸਭਾ ਵਿਚ ਕੱਢੀ ਰੈਲੀ ਸੁਲਤਾਨਵਿੰਡ ਤੋਂ ਸ਼ੁਰੂ ਹੋ ਕੇ ਬੁਲਾਰੀਆ ਪਾਰਕ ਤੱਕ ਗਈ। ਕਾਂਗਰਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ। ਇਸ 'ਚ ਜ਼ਿਲ੍ਹਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਰਾਜੀਵ ਛਾਬੜਾ ਦੇ ਇਲਾਵਾ ਯੂਥ ਕਾਂਗਰਸ ਦੇ ਵਿਵਾਨ ਖੁਰਾਨਾ, ਪੰਕਜ ਨਾਹਰ, ਗਗਨਦੀਪ ਸਿੰਘ, ਹਰਪਾਲ ਸਿੰਘ, ਸਾਜਨ ਸਠੌਰੀਆ, ਲਵਪ੍ਰਰੀਤ ਸਿੰਘ, ਰਾਕੇਸ਼ ਕੁਮਾਰ, ਨਿਰਜੰਨ ਸਿੰਘ, ਗੁਰਵਿੰਦਰ ਲੱਦੜ, ਸੁਖਦੇਵ ਸਿੰਘ ਡਾਬਰ ਮੌਜੂਦ ਸਨ।

-- ਭੰਡਾਰੀ ਦੇ ਸਮਾਗਮ 'ਚ ਵੀ ਉਡੀਆਂ ਧੱਜੀਆਂ

ਪ੍ਰਦੇਸ਼ ਭਾਜਪਾ ਦੀ ਕਾਰਜਕਾਰਣੀ ਦਾ ਮੈਂਬਰ ਬਣਾਏ ਜਾਣ 'ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗਵਾਈ 'ਚ ਪਾਰਟੀ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ 'ਚ ਸਨਮਾਨ ਪ੍ਰਰੋਗਰਾਮ ਕਰਵਾਇਆ ਗਿਆ। ਮਹਾਜਨ ਨੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ 'ਚ ਅਨੁਜ ਭੰਡਾਰੀ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਭਾਜਪਾ ਦੇ ਸੂਬਾ ਸਹਿ ਇੰਚਾਰਜ ਜਨਾਰਦਨ ਸ਼ਰਮਾ, ਜ਼ਿਲ੍ਹਾ ਜਨਰਲ ਸੈਕਟਰੀ ਰਾਜੇਸ਼ ਕੰਧਾਰੀ, ਸੁਖਮਿੰਦਰ ਸਿੰਘ ਪਿੰਟੂ, ਹਿੰਦੁਸਤਾਨ ਬਸਤੀ ਦੇ ਸੰਜੀਵ ਕੁਮਾਰ, ਅਨਮੋਲ ਪਾਠਕ, ਰਮਨ ਰਾਠੌਰ, ਮੋਹਿਤ ਵਰਮਾ, ਸੁਮਿਤ ਸੇਠ, ਆਸ਼ੀਸ਼ ਮਹਿਤਾ ਤੇ ਸ਼ੁਭਮ ਸ਼ਰਮਾ ਵੀ ਮੌਜੂਦ ਸਨ।

-- ਸਰਕਾਰ ਨੇ ਪੰਜ ਤੋਂ ਵੱਧ ਲੋਕ ਇੱਕਠੇ ਹੋਣ 'ਤੇ ਰੋਕ ਲਾ ਰੱਖੀ ਹੈ। ਜੇਕਰ ਇਸ ਦੀ ਜਾਣਕਾਰੀ ਸਵੇਰੇ ਮਿਲ ਜਾਂਦੀ ਤਾਂ ਮੌਕੇ 'ਤੇ ਹੀ ਜਿੰਮੇਵਾਰਾਂ 'ਤੇ ਐੱਫਆਈਆਰ ਦਰਜ ਹੁੰਦੀ। ਕਿਉਂਕਿ ਜਾਣਕਾਰੀ ਬਾਅਦ 'ਚ ਮਿਲੀ ਹੈ ਤਾਂ ਅੱਜ ਹੋਏ ਸਾਰੇ ਪ੍ਰਰੋਗਰਾਮਾਂ ਤੇ ਸਿਆਸੀ ਪ੍ਰਦਰਸ਼ਨਾਂ ਤੇ ਪ੍ਰਰੋਗਰਾਮਾਂ ਦੀ ਰਿਪੋਰਟ ਮੰਗਵਾਈ ਜਾਵੇਗੀ। ਸਰਕਾਰ ਦੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਐੱਫਆਈਆਰ ਦਰਜ ਕਰਵਾਈ ਜਾਵੇਗੀ।

- ਡਾ. ਸੁਖਚੈਨ ਸਿੰਘ ਗਿੱਲ, ਪੁਲਿਸ ਕਮਿਸ਼ਨਰ, ਅੰਮਿ੍ਤਸਰ।