ਕੁਲਦੀਪ ਸਿੰਘ ਭੁੱਲਰ, ਜੰਡਿਆਲਾ ਗੁਰੂ : ਮਾਨਾਂਵਾਲਾ ਸਥਿਤ ਜੀਡੀ ਗੋਇੰਕਾ ਪਬਲਿਕ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਨਾਲ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਦਿੰਦੇ ਦੇ ਮੁੱਖ ਅਧਿਆਪਕਾ ਮਧੂ ਗਾਂਧੀ ਨੇ ਦੱਸਿਆ ਸਕੂਲ ਦੇ ਸੰਜਮਪ੍ਰਰੀਤ ਕੌਰ ਨੇ 95.6 ਫ਼ੀਸਦੀ, ਸ਼ੁੱਭਦੀਪ ਕੌਰ ਨੇ 93.8 ਫ਼ੀਸਦੀ, ਮਨਬੀਰ ਕੌਰ ਨੇ 93.4 ਫ਼ੀਸਦੀ ਤੇ ਹੋਰ ਵਿਦਿਆਰਥੀਆਂ ਨੇ ਵੀ ਬਹੁਤ ਵਧੀਆ ਅੰਕ ਪ੍ਰਰਾਪਤ ਕਰਕੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਇਲਾਕੇ ਦਾ ਨਾਂ ਉੱਚਾ ਕੀਤਾ। ਇਸ ਮੌਕੇ ਸਕੂਲ ਮੈਨਜਮੈਂਟ, ਪਿ੍ਰੰਸੀਪਲ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਭਵਿੱਖ 'ਚ ਹੋਰ ਪ੍ਰਰਾਪਤੀਆਂ ਛੂਹਣ ਲਈ ਪ੍ਰਰੇਰਿਤ ਕੀਤਾ।