ਗੁਰਮੀਤ ਸੰਧੂ, ਅੰਮਿ੍ਤਸਰ : ਸੀਬੀਐੱਸਈ ਵੱਲੋਂ ਐਲਾਨੇ ਦੇਸ਼ ਪੱਧਰੀ 12ਵੀਂ ਜਮਾਤ ਦੇ ਵੱਖ-ਵੱਖ ਨਤੀਜਿਆਂ ਦੇ ਦੌਰਾਨ ਸਰਹੱਦੀ ਖਿੱਤੇ ਵਿਚ ਸਸਤੀਆਂ ਤੇ ਮਿਆਰੀ ਵਿੱਦਿਅਕ ਸੇਵਾਵਾਂ ਦੇਣ ਵਾਲੀ ਵਿੱਦਿਅਕ ਸੰਸਥਾ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਇਕ ਬੇਮਿਸਾਲ ਤੇ ਬਿਹਤਰ ਡਾਕਟਰ ਬਣਨ ਦਾ ਸੁਪਨਾ ਸੰਜੋਈ ਬੈਠਾ ਵਿਦਿਆਰਥੀ ਹਰਗੁਨ ਖੰਨਾ 97.2 ਫ਼ੀਸਦੀ ਅੰਕ ਹਾਸਲ ਕਰਕੇ ਵਿਦਿਆਰਥੀ ਸੱਭ ਤੋਂ ਮੋਹਰੀ ਰਿਹਾ। ਨਾਨ-ਮੈਡੀਕਲ ਵਿਦਿਆਰਥੀ ਜੀਵਨ ਸਿੰਘ ਤੇ ਗੁਰਸਾਹਿਲਪ੍ਰਰੀਤ ਕੌਰ ਦੋਵਾਂ ਨੇ 94.8 ਫ਼ੀਸਦੀ ਅੰਕ ਹਾਸਲ ਕਰਕੇ ਪਹਿਲੇ, 92.4 ਫ਼ੀਸਦੀ ਅੰਕ ਹਾਸਲ ਕਰਕੇ ਪੁਲਕਿਤ ਭਾਟੀਆ ਨੂੰ ਦੂਸਰੇ ਤੇ 92 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਨੁਕੁਲ ਸੋਢੀ ਨੂੰ ਤੀਸਰਾ ਸਥਾਨ ਹਾਸਲ ਕੀਤਾ। ਮੈਡੀਕਲ ਵਿਦਿਆਰਥਣ ਨਿਪੁੰਨ ਅਗਰਵਾਲ 96.8 ਫ਼ੀਸਦੀ ਅੰਕ ਹਾਸਲ ਕਰਕੇ ਦੂਸਰੇ ਸਥਾਨ ਤੇ ਰਹੇ ਜਦਕਿ 96.4 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ਪਾਰੂਸ਼ੀ ਕੋਹਲੀ ਤੇ ਪਲਕਦੀਪ ਕੌਰ ਨੂੰ ਤੀਸਰਾ ਸਥਾਨ ਮਿਲਿਆ। ਵਾਧੂ ਵਿਸ਼ਿਆਂ ਦੇ ਨਾਲ ਮੈਡੀਕਲ ਦੀ ਵਿਦਿਆਰਥਣ ਆਸ਼ਿਮਾ ਜਿੰਦਲ ਨੇ 98.2 ਫ਼ੀਸਦੀ ਤੇ ਪਿ੍ਰਆ ਰੀਤ ਨੇ 96.8 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਪ੍ਰਬੰਧਕੀ ਕਮੇਟੀ ਦੀ ਸਰਕਦਾ ਅਹੁਦੇਦਾਰ ਮੈਡਮ ਜੀਵਨ ਜੋਤੀ ਸਿਡਾਨਾ ਨੇ ਕਿਹਾ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਤੋਂ ਇਲਾਵਾ ਸਕੂਲ ਦੇ ਮਿਹਨਤੀ ਤੇ ਸਟਾਫ ਸਿਰ ਜਾਂਦਾ ਹੈ। ਉਨ੍ਹਾਂ ਦੱਸਿਆ ਸਕੂਲ ਦੇ 46 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 56 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਤੇ 67 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਸਕੂਲ ਪ੍ਰਬੰਧਕਾਂ ਨੇ ਜੋ ਵਾਅਦਾ ਵਿਦਿਆਰਥੀਆਂ ਤੇ ਮਾਪਿਆਂ ਨਾਲ ਕੀਤਾ ਸੀ ਉਹ ਪੂਰਾ ਕਰਕੇ ਦਿਖਾਇਆ ਹੈ। ਇਸ ਮੌਕੇ ਉਚੇਚੇ ਤੌਰ 'ਤੇ ਸਕੂਲ ਪੁੱਜੇ ਟਾਪਰ ਹਰਗੁਨ ਖੰਨਾ ਤੇ ਸਾਹਿਬ ਨੂਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੀਵਨ ਜੋਤੀ ਸਿਡਾਨਾ ਤੋਂ ਇਲਾਵਾ ਪਿ੍ਰੰਸੀਪਲ ਸੁਭਾ ਰਾਜਨ, ਐਡਮਿਨ ਅਫਸਰ ਪੀਐੱਸ ਗਿੱਲ, ਸੀਬੀਐੱਸ ਰੇਲਵੇ ਸਰਬਜੀਤ ਸਿੰਘ, ਪਿ੍ਰੰਸੀਪਲ ਕੁਲਵਿੰਦਰ ਕੌਰ, ਜਸਵਿੰਦਰ ਕੌਰ, ਮਨਪ੍ਰਰੀਤ ਕੌਰ, ਹੈਵਨਪ੍ਰਰੀਤ ਕੌਰ, ਸੰਨਪ੍ਰਰੀਤ ਸਿੰਘ, ਕੁਲਦੀਪ ਸਿੰਘ ਤੇ ਜੀਐੱਸ ਸੰਧੂ ਆਦਿ ਹਾਜ਼ਰ ਸਨ।