ਪੰਜਾਬੀ ਜਾਗਰਣ ਟੀਮ, ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ 12ਵੀਂ ਦੀ ਸੀਬੀਐੱਸਈ ਦੀ ਪ੍ਰਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਇੰਸ ਗਰੁੱਪ ਦਾ ਸਮੁੱਚਾ ਰਿਜਲਟ 99 ਫ਼ੀਸਦੀ ਰਿਹਾ ਜਿਨ੍ਹਾਂ 'ਚ 4 ਬੱਚਿਆਂ ਨੇ ਮੈਰਿਟ 'ਚ ਥਾਂ ਬਣਾਈ। ਕਸ਼ਿਸ਼ ਪੁੱਤਰੀ ਐੱਸਡੀਓ ਪੰਕਜ ਕੁਮਾਰ ਨੇ 96.4 ਫ਼ੀਸਦੀ ਨੰਬਰ ਲੈ ਕੇ ਪਹਿਲੀ ਪੁਜੀਸ਼ਨ, ਅਵਨੀਤ ਕੌਰ ਨੇ 93.8 ਫ਼ੀਸਦੀ ਲੈ ਕੇ ਦੂਜੀ, ਗੁਰਬੀਰ ਸਿੰਘ ਨੇ 91.2 ਫ਼ੀਸਦੀ ਨਾਲ ਤੀਸਰੀ ਤੇ ਗੁਰਲਾਲ ਸਿੰੰਘ ਨੇ 91.2 ਫ਼ੀਸਦੀ ਨੰਬਰ ਲੈ ਕੇ ਚੌਥੀ ਪੁਜੀਸ਼ਨ ਹਾਸਲ ਕੀਤੀ। ਸਾਇੰਸ ਗਰੁੱਪ 'ਚੋਂ ਇੰਗਲਿਸ਼ 'ਚ 11 ਬੱਚਿਆਂ ਨੇ 90 ਤੋਂ 95 ਫ਼ੀਸਦੀ ਅੰਕ, ਫਿਜੀਕਸ 'ਚ 2, ਕਮਿਸਟਰੀ 'ਚ 4, ਮੈਥ 'ਚ 6 ਬੱਚਿਆਂ ਨੇ 90 ਤੋਂ 98 ਫ਼ੀਸਦੀ ਤੱਕ ਨੰਬਰ ਹਾਸਲ ਕੀਤੇ। ਬਾਇਓ 'ਚ 6 ਬੱਚਿਆਂ ਨੇ 92 ਤੋਂ 95 ਫ਼ੀਸਦੀ ਅੰਕ ਪ੍ਰਰਾਪਤ ਕੀਤੇ। ਕਾਮਰਸ ਦਾ ਨਤੀਜਾ 94 ਫ਼ੀਸਦੀ ਰਿਹਾ। ਅਮਰਜੀਤ ਕੌਰ ਨੇ 87.6 ਫ਼ੀਸਦੀ ਲੈ ਕੇ ਪਹਿਲਾ, ਸਮਰੀਨਾ ਨੇ 86.2 ਫ਼ੀਸਦੀ ਲੈ ਕੇ ਦੂਸਰਾ, ਕੋਮਲਪ੍ਰਰੀਤ ਕੌਰ ਨੇ 84.4 ਫ਼ੀਸਦੀ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕੰਪਿਊਟਰ ਸਾਇਸ ਦਾ ਨਤੀਜਾ 99 ਫ਼ੀਸਦੀ ਰਿਹਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਤੀਜਾ ਬਹੁਤ ਸ਼ਾਨਦਾਰ ਰਿਹਾ। ਪੁਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਦਾ ਸਕੂਲ 'ਚ ਪੁੱਜਣ 'ਤੇ ਮੂੰਹ ਮਿੱਠਾ ਕਰਵਾਇਆ ਤੇ ਖੁਸ਼ੀ ਦਾ ਇਜਹਾਰ ਕੀਤਾ ਗਿਆ। ਸਾਇੰਸ ਤੇ ਕਾਮਰਸ ਦੀ ਟੀਚਰਜ ਮਮਤਾ ਅਰੋੜਾ ਕਮਿਸਟਰੀ, ਮੀਤਪਾਲ ਸਿੰਘ ਫਿਜੀਕਸ, ਹਰਵਿੰਦਰ ਸਿੰਘ ਮੈਥ, ਡਾ. ਕਮਲਜੀਤ ਕੌਰ ਬਾਇਓ, ਵਿਜੇ ਕੁਮਾਰ ਕਾਮਰਸ ਨੇ ਬੱਚਿਆਂ ਨੂੰ ਵਧਾਈ ਦਿੱਤੀ। ਪਿ੍ਰੰਸੀਪਲ ਅਮਰਪ੍ਰਰੀਤ ਕੌਰ ਤੇ ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਤੇ ਚਵਿੰਡਾ ਦੇਵੀ ਸਕੂਲ ਦੇ ਪਿ੍ਰੰਸੀਪਲ ਅਮਨਦੀਪ ਕੌਰ ਨੇ ਸਟਾਫ ਨੂੰ ਸ਼ਾਨਦਾਰ ਨਤੀਜੇ ਲਈ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਮਿਹਨਤ ਸਦਕਾ ਉਨ੍ਹਾਂ ਦੇ ਬੱਚਿਆਂ ਨੇ ਸ਼ਾਨਦਾਰ ਨਤੀਜੇ ਪ੍ਰਰਾਪਤ ਕੀਤੇ।