ਗੁਰਦਰਸ਼ਨ ਸਿੰਘ ਪਿ੍ਰੰਸ/ਗੌਰਵ ਜੋਸ਼ੀ, ਬਿਆਸ/ਰਈਆ : ਸਰਕਾਰ ਦੇ ਕਮਾਊ ਪੁੱਤ ਵਜੋਂ ਜਾਣੇ ਜਾਂਦੇ ਮਾਲ ਵਿਭਾਗ ਦੀ ਲਿਸਟ 'ਚ ਬੀਤੇ ਦਿਨੀਂ ਜੁੜੀ ਨਵੀਂ ਸਬ-ਤਹਿਸੀਲ ਬਿਆਸ ਦੀ ਇਮਾਰਤ ਦਾ ਨੀਂਹ ਪੱਥਰ ਸੋਮਵਾਰ ਪੰਜਾਬ ਦੇ ਮਾਲ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਨੇ ਰੱਖਿਆ। ਸਬ ਤਹਿਸੀਲ ਕੰਪਲੈਕਸ ਬਿਆਸ ਇਮਾਰਤ ਦੇ ਨੀਂਹ ਪੱਥਰ ਸਬੰਧੀ ਪ੍ਰਰੋਗਰਾਮ 'ਚ ਮਾਲ ਮੰਤਰੀ ਪੰਜਾਬ ਗੁਰਪ੍ਰਰੀਤ ਸਿੰਘ ਕਾਂਗੜ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ,ਹਲਕਾ ਜਲਾਲਬਾਦ ਵਿਧਾਇਕ ਰਮਿੰਦਰ ਆਂਵਲਾ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਨੀਂਹ ਪੱਥਰ ਪ੍ਰਰੋਗਰਾਮ ਦੀ ਸ਼ੁਰੂਆਤ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ, ਐੱਮਪੀ ਜਸਬੀਰ ਸਿੰਘ ਡਿੰਪਾ ਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਜ਼ਮੀਨ ਨੂੰ ਟੱਕ ਲਾਉਣ ਤੋਂ ਬਾਅਦ ਬੂਟੇ ਲਗਾ ਕੇ ਕੀਤੀ ਗਈ। ਉਪਰੰਤ ਉਕਤ ਸਿਆਸੀ ਹਸਤੀਆਂ ਵੱਲੋਂ ਸਮੂਹ ਇਲਾਕੇ ਨੂੰ ਵਧਾਈ ਦੇਣ ਤੋਂ ਇਲਾਵਾ ਡੇਰਾ ਰਾਧਾ ਸਵਾਮੀ ਬਿਆਸ ਵੱਲੋਂ ਸਬ ਤਹਿਸੀਲ ਬਿਆਸ ਲਈ 5 ਏਕੜ ਜ਼ਮੀਨ ਤੇ ਉਕਤ ਸਥਾਨ 'ਤੇ ਆਧੁਨਿਕ ਸਹੂਲਤਾਂ ਨਾਲ ਲੈਸ ਸ਼ਾਨਦਾਰ ਇਮਾਰਤ ਉਸਾਰ ਕੇ ਦੇਣ ਦੇ ਕੀਤੇ ਵਾਅਦੇ ਲਈ ਪੰਜਾਬ ਸਰਕਾਰ ਤਰਫੋਂ ਧੰਨਵਾਦ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਡੇਰਾ ਬਿਆਸ ਤੇ ਸਮੁੱਚੀ ਸੰਗਤ ਵੱਲੋਂ ਲਾਕਡਾਊਨ ਦੌਰਾਨ ਦੇਸ਼ ਭਰ 'ਚ ਰੋਜ਼ਾਨਾ ਨਿਭਾਈ ਗਈ ਲੰਗਰ ਸੇਵਾ ਲਈ ਵੀ ਉਹ ਡੇਰੇ ਦੇ ਧੰਨਵਾਦੀ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਕਾਂਗੜ ਨੇ ਕਿਹਾ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਬ ਤਹਿਸੀਲ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ 10 ਕਾਨੂੰਨਗੋ ਵਾਲੀ ਇਸ ਸਬ ਤਹਿਸੀਲ ਅਧੀਨ ਕਰੀਬ 29 ਪਿੰਡ ਤੇ 10 ਹਜ਼ਾਰ ਹੈਕਟੇਅਰ ਜ਼ਮੀਨ ਦਾ ਕੰਮ ਆਵੇਗਾ, ਜਿਸ ਨਾਲ ਇਲਾਕਾ ਵਾਸੀਆਂ ਨੂੰ ਕੰਮਕਾਜ ਲਈ ਕਾਫੀ ਰਾਹਤ ਮਿਲੇਗੀ। ਇੰਤਕਾਲ ਫੀਸਾਂ ਵਿਚ ਕੀਤੇ ਵਾਧੇ ਸਬੰਧੀ ਕੀਤੇ ਸਵਾਲ ਦਾ ਉੱਤਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਪੰਜਾਬ ਦੇ ਹੀ ਟੈਕਸਾਂ ਦਾ ਪੈਸਾ ਪੰਜਾਬ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਨੂੰ ਪੰਜ ਪੈਸੇ ਦਾ ਯੋਗਦਾਨ ਨਹੀਂ ਹੈ ਤੇ ਇਸ ਦੇ ਨਾਲ ਹੀ ਕੋਰੋਨਾ ਕਾਲ ਦੌਰਾਨ ਵੀ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਬਹੁਤ ਖ਼ਰਚ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸਰਕਾਰ ਵਲੋਂ ਇੰਤਕਾਲ ਫੀਸਾਂ 'ਚ ਹਲਕਾ ਜਿਹਾ ਵਾਧਾ ਕੀਤਾ ਗਿਆ ਹੈ। ਇਸ ਮੌਕੇ ਡੀਸੀ ਸ਼ਿਵਦੁਲਾਰ ਸਿੰਘ ਿਢੱਲੋਂ, ਐੱਸਡੀਅੱੈਮ ਅਲਕਾ, ਤਹਿਸੀਲਦਾਰ ਲੱਛਮਣ ਸਿੰਘ, ਨਾਇਬ ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ, ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਨਿਰਵੈਰ ਸਿੰਘ ਸਾਬੀ, ਚੇਅਰਮੈਨ ਵਿੱਕੀ ਭਿੰਡਰ, ਬਲਾਕ ਪ੍ਰਧਾਨ ਕੇਕੇ ਸ਼ਰਮਾ, ਵਾਈਸ ਚੇਅਰਮੈਨ ਸਤਨਾਮ ਸਿੰਘ ਬਿੱਟੂ, ਬਲਾਕ ਸੰਮਤੀ ਮੈਂਬਰ ਨਵ ਪੱਡਾ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਸਰਪੰਚ ਵਜੀਰ ਭੁੱਲਰ ਸਤਿੰਦਰ ਕੌਰ, ਪੀਏ ਗੁਰਕੰਵਲ ਸਿੰਘ ਮਾਨ, ਸ਼ਹਿਰੀ ਪ੍ਰਧਾਨ ਸੰਜੀਵ ਭੰਡਾਰੀ, ਸਾਬਕਾ ਪ੍ਰਧਾਨ ਰਜਿੰਦਰ ਕਾਲੀਆ, ਸਰਪੰਚ ਕੋਟ ਮਹਿਤਾਬ ਗੁਰਬਰਿੰਦਰ ਸਿੰਘ ਸਾਬੀ, ਸਰਪੰਚ ਚੀਮਾ ਬਾਠ ਰਵੀ ਚੀਮਾ, ਕੌਂਸਲਰ ਰੋਬਿਨ ਮਾਨ, ਕੌਂਸਲਰ ਗੁਰਦੀਪ ਸਿੰਘ, ਸਾਬਕਾ ਸਰਪੰਚ ਬਿਆਸ ਬਲਵਿੰਦਰ ਸਿੰਘ ਚਾਹਲ, ਸਾਬਕਾ ਸਰਪੰਚ ਬਿਆਸ ਬਾਵਾ ਸ਼ਿਵਰਾਜ ਸਿੰਘ, ਮੈਂਬਰ ਸੰਦੀਪ ਕੁਮਾਰ, ਪਵਨ ਕੁਮਾਰ, ਗੁਰਪ੍ਰਰੀਤ ਸਿੰਘ ਬੱਬਲੂ, ਮਾਨਾ ਰੰਧਾਵਾ, ਡਾ. ਵਿਮਲ ਕੁਮਾਰ, ਸੋਹਣ ਲਾਲ ਵਾਲੀਆ ਆਦਿ ਹਾਜ਼ਰ ਸਨ।